ਪੰਜਾਬ ਦੇ ਮੌਜੂਦਾ ਹਾਲਾਤ ਬਹੁਤ ਹੀ ਚਿੰਤਾਜਨਕ ਹਨ: ਪ੍ਰਸ਼ੋਤਮ ਰਾਜ ਅਹੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਸਾਬਕਾ ਬਸਪਾ ਪ੍ਰਧਾਨ ਪ੍ਰਸ਼ੋਤਮ ਰਾਜ ਅਹੀਰ ਨੇ ਇੱਕ ਪੈ੍ਰਸਵਾਰਤਾ ਦੋਰਾਨ ਕਿਹਾ ਕਿ ਅੱਜ ਦੇ ਪੰਜਾਬ ਦੇ ਹਲਾਤਾਂ ਨੂੰ ਦੇਖਦਿਆਂ ਉਹਨਾਂ ਨੂੰ ਬਹੁਤ ਹੀ ਚਿੰਤਾ ਹੋ ਰਹੀ ਹੈ ਕਿਉਂਕਿ ਜੋ ਕੁੱਝ ਮੋਜੂਦਾ ਪੰਜਾਬ ਸਰਕਾਰ ਵਿਚ ਹੋ ਰਿਹਾ ਹੈ ਇਹ ਹਾਲਾਤ ਕਾਂਗਰਸ ਪਾਰਟੀ ਦੇ ਅੰਤਰ ਕਲੇਸ਼ ਨੂੰ ਦਰਸਾਉਂਦੇ ਹਨ ਇਹ ਹਾਲਾਤ ਕਾਂਗਰਸ ਪਾਰਟੀ ਲਈ ਤਾਂ ਬੁਰੇ ਹਨ ਹੀ, ਪਰ ਇਹ ਲੋਕਤੰਤਰ ਲਈ ਵੀ ਬਹੁਤ ਘਾਤਕ ਸਿੱਧ ਹੋ ਸਕਦੇ ਹਨ। ਇਨ੍ਹਾਂ ਹਾਲਤਾਂ ਦੀ ਪੜਚੋਲ ਕਰਨ ਤੋਂ ਨਾ ਸਿਰਫ ਇਹ ਸਾਬਤ ਹੁੰਦਾ ਹੈ ਕਿ ਕਾਂਗਰਸੀ ਲੀਡਰ ਸਵੈ ਹਿਤਾਂ ਨੂੰ ਲਾਂਭੇ ਰੱਖ ਕੇ ਪੰਜਾਬ ਲਈ ਕੰਮ ਨਹੀਂ ਕਰ ਸਕੇ

Advertisements

ਬਲਕਿ ਇਨ੍ਹਾਂ ਹਾਲਤਾਂ ਵਿੱਚ ਕਾਂਗਰਸੀ ਲੀਡਰਾਂ ਦੀ ਸ਼ੋਹਰਤ ਤੇ ਦੋਲਤ ਪ੍ਰਤੀ ਚਾਹਤ ਉਭਰ ਕੇ ਸਾਹਮਣੇ ਆਈ ਹੈ ਅਤੇ ਲੱਖਾਂ ਸਾਲਾਂ ਤੋਂ ਦੱਬੇ ਕੁੱਚਲੇ ਪਛੜੀਆਂ ਸ਼੍ਰੇਣੀਆਂ ਬਹੁਗਿਣਤੀ ਲੋਕਾਂ ਵਿੱਚੋਂ ਨਿਕਲ਼ਿਆ ਹੋਇਆ ਆਗੂ (ਮੁੱਖ ਮੰਤਰੀ) ਜਿਸ ਕਾਂਗਰਸ ਹਾਈ ਕਮਾਂਡ ਨੇ ਇਤਿਹਾਸ ਵਿੱਚ ਕਦੇ ਵੀ ਦੱਬੇ ਕੁੱਚਲੇ ਸਮਾਜ ਵਿੱਚੋਂ ਚਿਹਰੇ ਨੂੰ ਨੁਮਾਇੰਦਗੀ ਨਹੀਂ ਦਿੱਤੀ ਸੀ ਪਰ ਅੱਜ ਦੇ ਹਲਾਤ ਇਵੇਂ ਦੇ ਬਣ ਗਏ ਸਨ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਰੀ ਵਿੱਚ ਇਹ ਫੈਸਲਾ ਲੈ ਕੇ ਪਿਛਲੇ ਦਿਨੀਂ ਬਹੁਗਿਣਤੀ ਦੇ ਦੱਬੇ ਕੁਚਲੇ ਸਮਾਜ ਵਿੱਚੋ ਮੁੱਖ ਮੰਤਰੀ ਬਣਾਇਆ ਪਰ ਇਨ੍ਹਾਂ ਕਾਂਗਰਸੀ ਲੀਡਰਾਂ ਦੇ ਬਰਦਾਸ਼ਤ ਤੋਂ ਹੀ ਇਹ ਗੱਲ ਬਾਹਰ ਹੈ ਇਸ ਸਾਰੇ ਵਾਕਾਂ ਤੋਂ ਇਹ ਬਿਲਕੁਲ ਸਾਬਿਤ ਹੁੰਦਾ ਹੈ ਕਿ ਕਾਂਗਰਸੀ ਲੀਡਰਾਂ ਦੀ ਇਸ ਦਬੇ ਕੁਚਲੇ ਸਮਾਜ ਪ੍ਰਤੀ ਮਾਨਸਿਕਤਾ ਸਾਫ਼ ਨਹੀਂ ਹੈ, ਸੋ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਸ ਸਮਾਜ ਦਾ ਹਰ ਕਾਰਕੁੰਨ ਕਿਸੇ ਵੀ ਪਾਰਟੀ ਵਿੱਚ ਮੋਜੂਦ ਹੋਵੇ ਉਸ ਨੂੰ ਇਸ ਔਖੀ ਘੜੀ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਲ ਖੜੇ ਹੋਣਾ ਚਾਹੀਦਾ ਹੈ ।

LEAVE A REPLY

Please enter your comment!
Please enter your name here