68 ਸਾਲ ਬਾਅਦ ਮੁੜ ਟਾਟਾ ਸੰਨਜ਼ ਖਰੀਦ ਸਕਦੀ ਹੈ ਏਅਰ ਇੰਡੀਆਂ ?

ਦਿੱਲੀ(ਦ ਸਟੈਲਰ ਨਿਊਜ਼)। ਦੇਸ਼ ਵਿੱਚ ਏਅਰ ਇੰਡੀਆਂ ਨੂੰ ਲੈ ਕੇ ਵੱਡਾ ਫੈਸਲਾਂ ਲਿਆ ਗਿਆ ਹੈ। ਜਿਸ ਵਿੱਚ ਮੋਦੀ ਸਰਕਾਰ ਨੇ ਦੋ ਕੰਪਨੀਆਂ ਟਾਟਾ ਸੰਨਜ਼ ਅਤੇ ਸਪਾਈਸਜੈਟ ਦੇ ਮਾਲਕ ਅਜੈ ਕੁਮਾਰ ਨਾਲ ਮੁਲਾਕਾਂਤ ਕੀਤੀ। ਪਰ ਸਰਕਾਰ ਦੁਆਰਾ ਟਾਟਾ ਸੰਨਜ਼ ਵੱਲੋਂ ਏਅਰ ਇੰਡੀਆਂ ਦੀ ਵੱਧ ਬੋਲੀ ਲਗਾਈ ਗਈ, ਜਿਸ ਦੋਰਾਨ ਟਾਟਾ ਸੰਨਜ਼ ਏਅਰ ਇੰਡੀਆ ਨੂੰ ਖਰੀਦਣ ਜਾ ਰਹੀ ਹੈ। ਸਰਕਾਰ ਨੇ ਏਅਰ ਇੰਡੀਆ ਟਾਟਾ ਸੰਨਜ਼ ਨੂੰ ਦੇਣ ਦਾ ਫੈਸਲਾ ਲਿਆ ਹੈ ਅਤੇ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਬਾਰੇ ਜਲਦੀ ਹੀ ਐਲਾਨ ਕਰ ਸਕਦੀ ਹੈ।

Advertisements

ਜਾਣਕਾਰੀ ਦੇ ਅਨੁਸਾਰ ਏਅਰ ਇੰਡੀਆਂ ਦੀ ਸ਼ੁਰੂਆਤ ਟਾਟਾ ਸਮੂਹ ਨੇ 1932 ਵਿੱਚ ਕੀਤੀ ਸੀ ਅਤੇ ਟਾਟਾ ਸਮੂਹ ਦੇ ਜੇ.ਆਰ.ਡੀ ਟਾਟਾ ਇਸਦੇ ਸੰਸਥਾਪਕ ਸਨ। ਉਹ ਖੁਦ ਇੱਕ ਪਾਇਲਟ ਸਨ ਅਤੇ ਉਦੋ ਇਸਨੂੰ ਟਾਟਾ ਏਅਰ ਸਰਵਿਸ ਦਾ ਨਾਂਅ ਦਿੱਤਾ ਗਿਆ ਸੀ। 1938 ਵਿੱਚ ਇਸ ਕੰਪਨੀ ਨੇ ਆਪਣੀਆਂ ਘਰੇਲੂ ਉਡਾਣਾਂ ਸ਼ੁਰੂ ਕਰ ਦਿੱਤੀਆਂ ਸਨ। ਪਰ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਇਸਨੂੰ ਇੱਕ ਸਰਕਾਰੀ ਕੰਪਨੀ ਬਣਾਇਆ ਗਿਆ ਸੀ।

LEAVE A REPLY

Please enter your comment!
Please enter your name here