ਪਾਣੀ ਦੀ ਸੰਭਾਲ ਸਬੰਧੀ ਗ੍ਰਾਮ ਸਭਾ ਵਿੱਚ ਲੋਕਾਂ ਨੇ ਚੁੱਕੀ ਸੁੰਹ

ਪਠਾਨਕੋਟ (ਦ ਸਟੈਲਰ ਨਿਊਜ਼)। ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਠਾਨਕੋਟ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਪਾਣੀ ਦੀ ਸੰਭਾਲ ਨੂੰ ਲੇ ਕੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਅਧੀਨ ਵੱਖ ਵੱਖ ਪਿੰਡਾਂ ਵਿੱਚ ਵਿਸ਼ੇਸ ਕੈਂਪ ਲਗਾ ਕੇ ਲੋਕਾਂ ਨੂੰ ਪਾਣੀ ਦੀ ਸੰਭਾਲ ਕਰਨ ਪ੍ਰਤੀ ਜਾਗਰੁਕ ਕੀਤਾ ਜਾ ਰਿਹਾ ਹੈ। ਜਿਸ ਅਧੀਨ ਜਿਲ੍ਹਾ ਪਠਾਨਕੋਟ ਦੇ ਪਿੰਡ ਮਦਾਰਪੁਰ, ਮਲਕਾਨਾ ਅਤੇ ਹਯਾਤੀ ਚੱਕ ਤਿੰਨ ਪਿੰਡਾਂ ਵਿੱਚ ਮਹੇਸ਼ ਕੁਮਾਰ ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ । ਪ੍ਰੋਗਰਾਮ ਵਿੱਚ ਨੀਲਮ ਚੋਧਰੀ ਸੀ.ਡੀ. ਐਸ. ਡਿਵੀਜਨ 1 ਵਾਟਰ ਸਪਲਾਈ ਸੈਨੀਟੇਸ਼ਨ ਪਠਾਨਕੋਟ, ਰਾਜੀਵ ਸਰਮਾ ਪੰਚਾਇਤ ਸਕੱਤਰ, ਸਰਪੰਚ ਸਵਿਤਾ ਸਰਮਾ, ਰਾਕੇਸ ਸਰਮਾ, ਸੰਯੋਗਿਤਾ, ਰਾਣੀ, ਪ੍ਰਵੇਸ ਰਾਣੀ, ਸਾਬਕਾ ਸਰਪੰਚ ਰਾਮੇਸ ਕੁਮਾਰੀ ਆਦਿ ਹਾਜ਼ਰ ਸਨ ।

Advertisements

ਪ੍ਰਗੋਰਾਮ ਦੋਰਾਨ ਨੀਲਮ ਚੋਧਰੀ ਸੀ.ਡੀ. ਐਸ. ਡਿਵੀਜਨ 1 ਵਾਟਰ ਸਪਲਾਈ ਸੈਨੀਟੇਸ਼ਨ ਪਠਾਨਕੋਟ ਨੇ ਲੋਕਾਂ ਨੂੰ ਪਾਣੀ ਦੀ ਸੰਭਾਲ ਅਤੇ ਪਾਣੀ ਦੀ ਬੱਚਤ ਕਰਨ ਬਾਰੇ ਜਾਗਰੁਕ ਕੀਤਾ। ਉਨ੍ਹਾਂ ਕਿਹਾ ਕਿ ਪਾਣੀ ਕੁਦਰਤ ਵੱਲੋਂ ਦਿੱਤਾ ਅਨਮੋਲ ਤੋਹਫਾ ਹੈ ਅਤੇ ਇਸ ਤੋਂ ਬਿਨ੍ਹਾਂ ਧਰਤੀ ਤੇ ਮਨੁੱਖ, ਜੀਵ ਜੰਤੂ ਅਤੇ ਬਨਸਪਤੀ ਦਾ ਜਿੰਦਾ ਰਹਿਣਾ ਅਸੰਭਵ ਹੈ । ਸਾਨੂੰ ਚਾਹੀਦਾ ਹੈ ਕਿ ਅਸੀਂ ਪਾਣੀ ਦੀ ਸੰਭਾਲ ਕਰੀਏ ਅਤੇ ਇਸ ਸਬੰਧੀ ਹੋਰਨਾ ਨੂੰ ਵੀ ਜਾਗਰੁਕ ਕਰੀਏ। ਇਸ ਮੋਕੇ ਤੇ ਉਨ੍ਹਾਂ ਵੱਲੋਂ ਜਲ ਜੀਵਨ ਮਿਸ਼ਨ ਅਤੇ ਸੈਨੀਟੇਸ਼ਨ ਸਬੰਧੀ ਸੋਲਿਡ ਵੇਸਟ ਬਾਰੇ ਚਲ ਰਹੀਆਂ ਸਕੀਮਾਂ ਬਾਰੇ ਵੀ ਪੂਰਨ ਤੋਰ ਤੇ ਜਾਣਕਾਰੀ ਦਿੱਤੀ। ਇਸ ਮੋਕੇ ਤੇ ਪੰਚਾਇਤ ਸਕੱਤਰ ਰਾਜੀਵ ਸਰਮਾ ਨੇ ਸਰਕਾਰ ਵੱਲੋਂ ਭੂਮੀ ਹੀਣ ਲੋਕਾਂ ਨੂੰ ਘਰ ਬਣਾਉਂਣ ਲਈ ਚਲਾਈ ਜਾ ਰਹੀ ਯੋਜਨਾ ਜਿਸ ਵਿੱਚ ਪਲਾਟ ਦੀ ਅਲਾਟਮੈਂਟ ਕੀਤੀ ਜਾਂਦੀ ਹੈ ਬਾਰੇ ਰੋਸ਼ਨੀ ਪਾਈ। ਇਸ ਮੋਕੇ ਤੇ ਲੋਕਾਂ ਵੱਲੋਂ ਸੁੰਹ ਚੁੱਕੀ ਗਈ ਕਿ ਉਹ ਪਾਣੀ ਦੀ ਬੱਚਤ ਅਤੇ ਸੰਭਾਲ ਕਰਨਗੇ।

LEAVE A REPLY

Please enter your comment!
Please enter your name here