Saturday, October 24, 2026
Home Punjab ਲੁਧਿਆਣਾ ਸੀਆਈਏ-2 ਦੀ ਟੀਮ ਨੇ ਗੈਂਗਸਟਰ ਸੰਦੀਪ ਨੂੰ ਕੀਤਾ ਗ੍ਰਿਫ਼ਤਾਰ

ਲੁਧਿਆਣਾ ਸੀਆਈਏ-2 ਦੀ ਟੀਮ ਨੇ ਗੈਂਗਸਟਰ ਸੰਦੀਪ ਨੂੰ ਕੀਤਾ ਗ੍ਰਿਫ਼ਤਾਰ

ਲੁਧਿਆਣਾ (ਦ ਸਟੈਲਰ ਨਿਊਜ਼), ਪਲਕ। ਲੁਧਿਆਣਾ ਸੀਆਈਏ-2 ਦੀ ਟੀਮ ਨੇ ਗੈਂਗਸਟਰ ਸੰਦੀਪ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਸੰਦੀਪ ਪਾਸੋਂ 32 ਬੋਰ ਦਾ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਸੰਦੀਪ ਦਾ ਲੁਧਿਆਣਾ ਵਿਚ ਇੱਕ ਗਰੁੱਪ ਬਣਿਆ ਹੋਇਆ ਹੈ। ਸੀਆਈਏ-2 ਦੇ ਇੰਚਾਰਜ ਬੇਅੰਤ ਜੁਨੇਜਾ ਦੀ ਟੀਮ ਨੇ ਸੰਦੀਪ ਨੂੰ ਭਾਮੀਆਂ ਇਲਾਕੇ ਵਿਚ ਉਸਦੇ ਘਰੋਂ ਕਾਬੂ ਕੀਤਾ ਹੈ। ਸੰਦੀਪ ਗੋਰੂ ਬੱਚਾ ਦਾ ਸਾਥੀ ਹੈ। ਉਸ ਦਾ ਗੈਂਗਸਟਰ ਪੁਨੀਤ ਬੈਂਸ ਗਰੁੱਪ ਅਤੇ ਜਤਿੰਦਰ ਜਿੰਦੀ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਪੁਲਿਸ ਸੰਦੀਪ ਦੇ ਸੋਸ਼ਲ ਮੀਡੀਆ ਅਕਾਊਂਟ ਅਤੇ ਮੋਬਾਈਲ ਡਿਟੇਲ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਰਿਕਾਰਡ ਮੁਤਾਬਕ ਸੰਦੀਪ ਵਿਰੁੱਧ ਕਰੀਬ 12 ਮਾਮਲੇ ਦਰਜ਼ ਹਨ। ਦੇਰ ਰਾਤ ਪੁਲਿਸ ਨੇ ਕਈ ਥਾਵਾਂ ਤੇ ਛਾਪੇਮਾਰੀ ਕੀਤੀ। ਆਖਿਰ ਪੁਲਿਸ ਨੇ ਗੈਂਗਸਟਰ ਸੰਦੀਪ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ।

Advertisements

LEAVE A REPLY

Please enter your comment!
Please enter your name here