ਲਖੀਮਪੁਰ ਵਿਖੇ ਸ਼ਹੀਦ ਹੋਏ ਕਿਸਾਨ ਵੀਰਾਂ ਨੂੰ ਸ਼ਰਧਾਂਜਲੀ ਦਿਤੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਕੁਮਾਰ ਗੌਰਵ। ਯੂਪੀ ਦੇ ਲਖੀਮਪੁਰ ਵਿਖੇ ਭਾਜਪਾ ਦੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਤੇ ਉਸਦੇ ਪੁੱਤਰ ਅਤੇ ਉਸਦੇ ਗੁੰਡਿਆ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨ ਵੀਰਾਂ ਉੱਤੇ ਹਮਲਾ ਕਰਨ ਦੇ ਵਿਰੋਧ ਵਿੱਚ ਅਤੇ ਹਮਲੇ ਦੌਰਾਨ ਸ਼ਹੀਦ ਹੋਏ ਕਿਸਾਨ ਵੀਰਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਬਲਾਕ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ,ਕਾਂਗਰਸ ਸੇਵਾ ਦਲ ਦੇ ਪੰਜਾਬ ਉਪ ਪ੍ਰਧਾਨ ਸੁਭਾਸ਼ ਭਾਰਗਵ ਅਤੇ ਕਪੂਰਥਲਾ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਕੌਂਸਲਰ ਕਰਨ ਮਹਾਜਨ ਦੀ ਅਗੁਵਾਈ ਵਿਚ ਇੱਕ ਰੋਸ਼ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕਿਸਾਨ ਵੀਰਾਂ ਉਪਰ ਹੋਏ ਹਮਲੇ ਦੀ ਸਖਤ ਸ਼ਬਦਾ ਵਿੱਚ ਨਿਖੇਦੀ ਕੀਤੀ ਗਈ ਅਤੇ ਹਮਲੇ ਦੌਰਾਨ ਸ਼ਹੀਦ ਹੋਏ ਕਿਸਾਨ ਵੀਰਾਂ ਲਈ 2 ਮਿੰਟ ਦਾ ਮੌਨ ਰੱਖ ਕੇ ਅਤੇ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀਆ ਅਰਪਿਤ ਕੀਤੀਆਂ ਗਈਆਂ।

Advertisements

ਇਸ ਮੌਕੇ ਤੇ ਮਨੋਜ ਭਸੀਨ ( ਚੇਅਰਮੈਨ ਇਮਪਰੋਵਮੇੰਟ ਟ੍ਰੱਸਟ ਕਪੂਰਥਲਾ),ਦੀਪਕ ਸਲਵਾਨ (ਪ੍ਰਧਾਨ ਬਲਾਕ ਕਾਂਗਰਸ ਕਮੇਟੀ ਕਪੂਰਥਲਾ ),ਕਰਨ ਮਹਾਜਨ (ਪ੍ਰਧਾਨ ਵਿਧਾਨਸਭਾ ਯੂਥ ਕਾਂਗਰਸ ਕਪੂਰਥਲਾ ),ਨਰੇਨ ਵਸ਼ਿਸ਼ਟ ( ਸਕੱਤਰ ਪੰਜਾਬ ਯੂਥ ਕਾਂਗਰਸ ),ਰਾਹੁਲ ਕੁਮਾਰ ਮਾਨਸੁ (ਕੌਂਸਲਰ),ਹੈਪੀ ਅਰੋੜਾ (ਕੌਂਸਲਰ),ਦੇਸ਼ਬੰਦੂ (ਕੌਂਸਲਰ),ਕੇਹਰ ਸਿੰਘ (ਕੌਂਸਲਰ),ਟੀਟੂ ਭਸੀਨ (ਕੌਂਸਲਰ),ਬਲਬੀਰ ਬੀਰਾ (ਕੌਂਸਲਰ),ਕੁਲਦੀਪ ਸਿੰਘ (ਕੌਂਸਲਰ ਪਤੀ),ਰਾਜਬੀਰ ਸਿੰਘ ਬਾਵਾ ਲੱਭਾ ,ਜਗਜੀਤ ਸਿੰਘ ( ਕੌਂਸਲਰ),ਸੁਨੀਲ ਕੁਮਾਰ ,ਹੈਪੀ ਰਾਜੂ,ਅਨਿਲ ਸ਼ੁਕਲਾ (ਕੌਂਸਲਰ ਪਤੀ),ਨਵੀਨ ਸਭਰਵਾਲ ,ਪ੍ਰਵੀਨ ਜੋਸ਼ੀ ,ਨਵਜੋਤ ਸਿੰਘ ਮਾਹਲ ,ਅਨਿਲ ਮਹਿਰਾ ,ਅਨਮੋਲ ਸ਼ਰਮਾ ,ਜਤਿਨ ਸ਼ਰਮਾ ,ਆਯੂਸ਼ ਗੁਪਤਾ ,ਰਾਜਤ ਬਿਦੜੁ ,ਬਾਵਾ ਮਰਵਾਹਾ ,ਅਸ਼ਵਨੀ ਕੁਮਾਰ,ਸੁਭਾਸ਼ ਭਾਰਗਵ ( ਉਪ ਪ੍ਰਧਾਨ ਪੰਜਾਬ ਸੇਵਾ ਦਲ )ਦਰਸ਼ਨ ਚੀਮਾ,ਅੰਕੁਰ ਭੋਲਾ ,ਸੂਰਜ ,ਬਲਵਿੰਦਰ ਸਿੰਘ ,ਪੱਮ ਖੁਸ਼ ,ਧੀਰੈਨ ਸਲਵਾਨ ,ਸਨੀ ਆਦਿ ਸਾਰਿਆਂ ਨੇ ਰੋਸ਼ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ।

LEAVE A REPLY

Please enter your comment!
Please enter your name here