Friday, October 23, 2026
Home Latest ਤੇਜ਼ ਰਫਤਾਰ ਟਰੱਕ ਬੇਕਾਬੂ ਹੋਣ ਕਾਰਨ ਜੀਪ ਤੇ ਪਲਟਿਆ, 6 ਦੀ ਮੌਤ

ਤੇਜ਼ ਰਫਤਾਰ ਟਰੱਕ ਬੇਕਾਬੂ ਹੋਣ ਕਾਰਨ ਜੀਪ ਤੇ ਪਲਟਿਆ, 6 ਦੀ ਮੌਤ

ਬਿਹਾਰ (ਦ ਸਟੈਲਰ ਨਿਊਜ਼)। ਬਿਹਾਰ ਦੇ ਪਿੰਡ ਅਮਾਪੁਰ ਨੇੜੇ ਦੇਰ ਰਾਤ ਇੱਕ ਤੇਜ਼ ਰਫਤਾਰ ਟਰੱਕ ਦੇ ਬੇਕਾਬੂ ਹੋਣ ਕਾਰਨ ਜੀਪ ਤੇ ਪਲਟ ਜਾਣ ਦੀ ਖਬਰ ਮਿਲੀ ਹੈ। ਹਾਦਸੇ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਹਿਚਾਣ ਸਤਿਅਮ ਮੰਡਲ ਉਮਰ 32 ਸਾਲਾ, ਸੰਚਿਤ ਕੁਮਾਰ ਉਮਰ 18 ਸਾਲਾ, ਅਭਿਸ਼ੇਕ ਕੁਮਾਰ ਉਮਰ  12 ਸਾਲਾ, ਪੰਕਜ ਕੁਮਾਰ ਉਮਰ 35 ਸਾਲਾ, ਅਮਿਤ ਦਾਸ ਉਮਰ 16 ਸਾਲਾ ਅਤੇ ਪਰਿਮਲ ਦਾਸ ਉਮਰ 42 ਸਾਲਾ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਇੱਕ ਤੇਜ਼ ਰਫ਼ਤਾਰ ਟਰੱਕ ਕਥਿਤ ਤੌਰ ਤੇ ਬੇਕਾਬੂ ਹੋ ਕੇ ਜੀਪ ਉੱਤੇ ਪਲਟ ਗਿਆ। ਜੀਪ ਵਿਚ ਸਵਾਰ ਲੋਕ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here