ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਮਹਿਲਾਂ ਨੇ ਨੌਕਰਾਣੀ ਨਾਲ ਮਿਲ ਕੇ ਵਿਅਕਤੀ ਦਾ ਕੀਤਾ ਕਤਲ

ਫਤਿਹਗੜ੍ਹ ਸਾਹਿਬ (ਦ ਸਟੈਲਰ ਨਿਊਜ਼)। ਫਤਿਹਗੜ੍ਹ ਸਾਹਿਬ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਮਹਿਲਾਂ ਨੇ ਆਪਣੀ ਨੌਕਰਾਣੀ ਨਾਲ ਮਿਲ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ। ਆਰੋਪੀਆਂ ਦੀ ਪਹਿਚਾਣ ਹਰਵਿੰਦਰ ਕੌਰ ਵਾਸੀ ਰੰਧਾਵਾ ਕਲੋਨੀ ਅਤੇ ਉਸਦੀ ਨੌਕਰਾਣੀ ਨੰਦਪੁਰ ਕਲੌੜ ਵਾਸੀ ਮਦੂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਕਰਮ ਨੇ ਹਰਵਿੰਦਰ ਨੂੰ ਪੈਸੇ ਉਧਾਰ ਦਿੱਤੇ ਸਨ ਤੇ ਵਿਕਰਮ ਦੇ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਹਰਵਿੰਦਰ ਤੋਂ ਕਈ ਵਾਰ ਉਸਨੇ ਪੈਸੇ ਮੰਗੇ ਪਰ ਉਹ ਪੈਸੇ ਨਹੀਂ ਦੇ ਰਹੀ ਸੀ ਤੇ ਐਤਵਾਰ ਅਚਾਨਕ ਹਰਵਿੰਦਰ ਨੇ ਨੌਕਰ ਮਦੂ ਨੂੰ ਐਕਟਿਵਾ ਤੇ ਵਿਕਰਮ ਦੇ ਘਰ ਭੇਜਿਆ ਸੀ ਤੇ ਉਹ ਵਿਕਰਮ ਨੂੰ ਐਕਟਿਵਾ ਤੇ ਹਰਵਿੰਦਰ ਦੇ ਘਰ ਲੈ ਆਇਆ।

Advertisements

ਦੋਵਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਤਕਰਾਰ ਹੋ ਗਈ, ਜਿਸਤੋਂ ਬਾਅਦ ਹਰਵਿੰਦਰ ਤੇ ਮਦੂ ਨੇ ਮਿਲ ਕੇ ਵਿਕਰਮ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ। ਜ਼ਹਿਰ ਦੇਣ ਤੋਂ ਬਾਅਦ ਮਾਦੂ ਨੇ ਵਿਕਰਮ ਨੂੰ ਫਿਰ ਘਰ ਛੱਡ ਦਿੱਤਾ। ਘਰ ਜਾ ਕੇ ਵਿਕਰਮ ਦੀ ਹਾਲਤ ਵਿਗੜ ਗਈ। ਜਦੋਂ ਪਰਿਵਾਰਕ ਮੈਂਬਰ ਉਸਨੂੰ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਲੈ ਕੇ ਗਏ ਤਾਂ ਉੱਥੇ ਵਿਕਰਮ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here