ਜ਼ੋਮੈਟੋ ਅਤੇ ਸਵਿਗੀ ਦਾ ਅਧਿਕਾਰੀ ਦੱਸਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲਾ ਕਾਬੂ

ਲੁਧਿਆਣਾ (ਦ ਸਟੈਲਰ ਨਿਊਜ਼), ਪਲਕ। ਲੁਧਿਆਣਾ ਵਿੱਚ ਪੁਲਿਸ ਨੇ ਜ਼ੋਮੈਟੋ ਅਤੇ ਸਵਿਗੀ ਦਾ ਅਧਿਕਾਰੀ ਦੱਸ ਕੇ ਰੈਸਟੋਰੈਂਟਾਂ ਅਤੇ ਢਾਬਿਆਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਨੂੰ ਕਾਬੂ ਕੀਤਾ ਹੈ। ਮੁਲਜ਼ਮ ਨੇ ਜ਼ੋਮੈਟੇ ਕੰਪਨੀ ਦਾ ਜਾਅਲੀ ਪਹਿਚਾਣ ਪੱਤਰ ਅਤੇ ਟੀ-ਸ਼ਰਟ ਵੀ ਬਣਾਈ ਸੀ। ਮੁਲਜ਼ਮ ਰੈਸਟੋਰੈਂਟ ਵਿੱਚ ਬੋਰਡ ਤੇ ਹੋਰ ਸਹੂਲਤਾਂ ਦੇਣ ਦੇ ਬਹਾਨੇ ਪੈਸੇ ਲੈ ਲੈਂਦਾ ਸੀ ਅਤੇ ਫਿਰ ਗਾਇਬ ਹੋ ਜਾਂਦਾ ਸੀ। ਮੁਲਜ਼ਮ ਰੈਸਟੋਰੈਂਟ ਅਤੇ ਢਾਬਾ ਮਾਲਕਾਂ ਨੂੰ ਸਕੈਨ ਕਰਨ ਲਈ ਕਯੂਆਰ ਕੋਡ ਦਿੰਦਾ ਸੀ। ਇਸ ਵਿੱਚ ਬੰਡਲ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਲਿਖਿਆ ਹੋਇਆ ਹੈ। ਇਹ ਸਵਿਗੀ ਚਲਾਉਣ ਵਾਲੀ ਕੰਪਨੀ ਦਾ ਨਾਂ ਹੈ।

Advertisements

ਮੁਲਜ਼ਮਾਂ ਨੇ ਕੰਪਨੀ ਦੇ ਨਾਮ ਦੀ ਧੋਖਾਧੜੀ ਨਾਲ ਭੁਗਤਾਨ ਕਰਨ ਵਾਲੇ ਨੂੰ ਵਿਸ਼ਵਾਸ ਦਿਵਾਉਣ ਲਈ ਕੀਤਾ ਕਿ ਪੈਸੇ ਕੰਪਨੀ ਦੇ ਖਾਤੇ ਵਿੱਚ ਜਾ ਰਹੇ ਹਨ ਪਰ ਦੋਸ਼ੀ ਨੇ ਆਪਣੇ ਖਾਤੇ ਨਾਲ ਲਿੰਕ ਕੀਤਾ ਸੀ। ਇਸ ਸੰਬੰਧੀ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਮਹਾਨਗਰ ਦੇ ਸਾਈਬਰ ਸੈੱਲ ਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਫੂਡ ਡਿਲੀਵਰੀ ਕੰਪਨੀਆਂ ਜ਼ੋਮੈਟੇ ਅਤੇ ਸਵਿਗੀ ਤੋਂ ਕੋਈ ਵਿਅਕਤੀ ਪੈਸੇ ਲੈ ਰਿਹਾ ਹੈ। ਮੁਲਜ਼ਮ ਆਪਣੇ ਆਪ ਨੂੰ ਜ਼ੋਮੈਟੋ ਅਤੇ ਸਵਿਗੀ ਦਾ ਮੈਨੇਜਰ ਦੱਸਦਾ ਸੀ। ਉਨ੍ਹਾਂ ਦੱਸਿਆਂ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਮਿਸ਼ਨਰੇਟ ਏਰੀਏ ਤੋਂ ਕਰੀਬ 65 ਸ਼ਿਕਾਇਤਾਂ ਮਿਲੀਆਂ ਹਨ। ਮੁਲਜ਼ਮ ਨੇ ਕਰੀਬ 4 ਲੱਖ 39 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।

LEAVE A REPLY

Please enter your comment!
Please enter your name here