ਪਾਕਿਸਤਾਨ ਵਿੱਚ ਜ਼ਬਰਦਸਤ ਭੂਚਾਲ ਦੇ ਨਾਲ 20 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖਮੀ

ਪਾਕਿਸਤਾਨ (ਦ ਸਟੈਲਰ ਨਿਊਜ਼)। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਹਰਨੇਈ ਇਲਾਕੇ ਵਿੱਚ ਵੀਰਵਾਰ ਸਵੇਰ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਦੇ ਅਨੁਸਾਰ ਇਹ ਭੂਚਾਲ ਸਵੇਰ ਸਾਢੇ ਤਿੰਨ ਦੇ ਕਰੀਬ ਆਇਆ ਜਿਸ ਦੋਰਾਨ ਇਸ ਭੂਚਾਲ ਦੇ ਕਾਰਣ ਘੱਟੋ ਘੱਟ 20 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸਤੋਂ ਇਲਾਵਾ ਇਸ ਹਾਦਸੇ ਵਿੱਚ 200 ਲੋਕਾਂ ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 60 ਮਾਪੀ ਗਈ। ਇਸ ਭੂਚਾਲ ਦਾ ਕੇਂਦਰ ਜ਼ਮੀਨ ਤੋਂ 20.8 ਕਿਲੋਮੀਟਰ ਹੇਠਾਂ ਪਾਇਆ ਗਿਆ। ਮੌਜੂਦਾ ਸਥਾਨਿਕ ਲੋਕਾਂ ਨੇ ਦੱਸਿਆ ਕਿ ਇੱਕ ਕੰਧ ਡਿੱਗਣ ਦੇ ਕਾਰਣ ਕਈ ਲੋਕ ਕੰਧ ਦੇ ਮਲਬੇ ਹੇਠਾਂ ਦੱਬ ਗਏ।

Advertisements

ਇਹ ਭੂਚਾਲ ਦੇ ਝਟਕੇ ਸਿਬੀ, ਪਿਸ਼ੀਨ, ਮੁਸਲਿਮ ਬਾਗ, ਬਲੋਚਿਸਤਾਨ ਅਤੇ ਕਵੇਟਾ ਦੇ ਨਾਲ ਲੱਗਦੇ ਇਲਾਕਿਆ ਵਿੱਚ ਮਹਿਸੂਸ ਕੀਤੇ ਗਏ ਹਨ। ਇਸ ਜ਼ਬਰਦਸਤ ਭੂਚਾਲ ਆਉਣ ਕਾਰਣ ਲੋਕਾਂ ਨੂੰ ਕਈ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਸਾਰੀਆ ਸਰਕਾਰੀ ਅਤੇ ਪ੍ਰਾਇਵੇਟ ਇਮਾਰਤਾਂ ਵੀ ਢਹਿ ਗਈਆਂ ਹਨ। ਇਸ ਦੋਰਾਨ ਲੋਕੀ ਆਪਣੇ ਘਰ ਛੱਡ ਕੇ ਸੜਕ ਉਤੇ ਆ ਗਏ ਹਨ।

LEAVE A REPLY

Please enter your comment!
Please enter your name here