ਲਾਚੋਵਾਲ ਟੋਲ ਪਲਾਜਾ ਕਿਸਾਨਾਂ ਨੇ ਲਖੀਮਪੁਰ ਖੀਰੀ ਵਿੱਚ ਹੋਈ ਘਟਨਾ ਦੀ ਕੀਤੀ ਨਿੰਦਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਿਸਾਨਾਂ ਦੀਆਂ ਲਾਸ਼ਾਂ ਤੇ ਮੋਦੀ ਬਾਬੂ ਖੁਸ਼ ਨਾ ਹੋਵੋ – ਕਿਰਤੀ ਲੋਕਾਂ ਦੀ ਮੌਤ ਉਨ੍ਹਾਂ ਦਾ ਪਰਿਵਾਰ ਦਾ ਵਿਰਲਾਪ ਤੁਹਾਡੀ ਸਭਾ ਦੇ ਗੁਮਾਨ ਨੂੰ ਚੂਰ-ਚੂਰ ਕਰਕੇ ਰੱਖ ਦੇਵੇਗਾ। ਪਹਿਲਾਂ ਲਖੀਮਪੁਰ ਖੀਰੀ ਹੁਣ ਨਾਰਾਇਗੜ ਵਿਚ ਜਾਣ-ਬੁੱਝ ਕੇ ਗਡੀ ਕਿਸਾਨਾਂ ਤੇ ਚਾੜਨੀ ਦੇਸ਼ ਨੂੰ ਖਾਨਾਜੰਗੀ ਵੱਲ ਧੱਕਣ ਦੀ ਖਾਸ ਮੁਹਿੰਮ ਦਾ ਹਿੱਸਾ ਹੈ। ਜਿਸ ਦੇ ਮੁਖੀ ਮੋਦੀ ਤੇ ਉਸ ਦੇ ਸਲਾਹਕਾਰ ਹਨ ਗੁਰਦੀਪ ਸਿੰਘ ਖੁਣਖੁਣ ਉਂਕਾਰ ਸਿੰਘ ਧਾਮੀ ਰਣਧੀਰ ਸਿੰਘ ਪਰਵਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿਸਾਨ ਆਪਣੇ ਹੱਕ ਲਈ ਲੜ ਰਹੇ ਹਨ ਕੀ ਜਿਹੜੇ ਕਾਨੂੰਨ ਸਾਡੇ ਹੱਕ ਵਿੱਚ ਨਹੀ ਜੋ ਚੀਜ਼ ਸਾਨੂੰ ਨਹੀਂ ਚਾਹੀਦੀ ਬਿਜਲੀ ਕਾਨੂੰਨ ਜੋ ਸਾਨੂੰ ਗ਼ਲਤ ਲੱਗਦੇ ਹਨ ਉਹਨਾਂ ਲਈ ਅਸੀਂ ਲੜ ਵੀ ਨਹੀਂ ਸਕਦੇ? ਅਸੀਂ ਫ਼ੇਰ ਸੱਤ ਸੌ ਤੋਂ ਉਪਰ ਸ਼ਹੀਦ ਕਰਵਾ ਲਏ, ਹੁਣ ਗੱਡੀਆਂ ਥੱਲੇ ਦੇ ਕੇ ਮਾਰਨ ਲੱਗ ਪਏ।

Advertisements

ਪਰ ਅਸੀਂ ਹੱਕ ਸੱਚ ਲਈ ਲੜਾਂਗੇ ਹਰਪ੍ਰੀਤ ਸਿੰਘ ਲਾਲੀ, ਪਰਮਿੰਦਰ ਸਿੰਘ ਪੰਨੂ, ਜਗਤ ਸਿੰਘ, ਮਹਿੰਦਰ ਸਿੰਘ ਲਾਚੋਵਾਲ ,ਨਿਰਮਲ ਸਿੰਘ, ਬਾਬਾ ਦਵਿੰਦਰ ਸਿੰਘ ,ਰਾਮ ਸਿੰਘ ਧੁੱਗਾ, ਗੁਰਸਿਮਰਤ ਸਿੰਘ ਲਾਚੋਵਾਲ, ਰਾਮ ਸਿੰਘ ਚੱਕੋਵਾਲਾ, ਮਨਜੀਤ ਸਿੰਘ ਨੰਬਰਦਾਰ, ਗੁਰਬਚਨ ਸਿੰਘ ਸਗੀ, ਕਰਨੈਲ ਸਿੰਘ, ਗੁਰਮੁਖ ਸਿੰਘ, ਬਲਵੀਰ ਸਿੰਘ, ਬਲਦੇਵ ਸਿੰਘ, ਹਰਮੇਸ਼ ਲਾਲ ,ਚੰਨਣ ਸਿੰਘ, ਰੇਸ਼ਮ ਸਿੰਘ, ਬਾਬਾ ਬੂਆ ਸਿੰਘ, ਯੁਵਰਾਜ ਸਿੰਘ, ਗੁਰਬਚਨ ਸਿੰਘ, ਸਤਵੰਤ ਸਿੰਘ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here