ਮੈਗਾ ਟੀਕਾਕਰਨ ਕੈਂਪਾਂ ਦੌਰਾਨ ਇਕ ਦਿਨ ’ਚ 85 ਹਜ਼ਾਰ ਤੋਂ ਵੱਧ ਡੋਜ਼ਾਂ ਲਾਉਣ ਦਾ ਮਿਥਿਆ ਟੀਚਾ : ਅਪਨੀਤ ਰਿਆਤ

ਹੁਸ਼ਿਆਰਪੁਰ,(ਦ ਸਟੈਲਰ ਨਿਊਜ਼)। ਪੇਂਡੂ ਖੇਤਰਾਂ ਵਿੱਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਨੇ 100 ਫੀਸਦੀ ਟੀਕਾਕਰਨ ਵਾਲੇ ਪਿੰਡਾਂ ਦੀ ਗਿਣਤੀ ਵਿਚ 200 ਦਾ ਅੰਕੜਾ ਪਾਰ ਕਰ ਲਿਆ ਹੈ। 3 ਜੁਲਾਈ ਨੂੰ ਲਗਾਏ ਜਾਣ ਵਾਲੇ ਮੈਗਾ ਕੈਂਪਾਂ ਰਾਹੀਂ ਇਕ ਦਿਨ ਵਿਚ 85 ਹਜ਼ਾਰ ਤੋਂ ਵੱਧ ਡੋਜ਼ਾਂ ਲਗਾਉਣ ਦਾ ਟੀਚਾ ਵੀ ਰੱਖਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਸਦਕਾ ਹੁਣ ਤੱਕ 206 ਪਿੰਡਾਂ ਵਿਚ 18 ਸਾਲ ਤੋਂ ਵੱਧ ਉਮਰ ਵਾਲੇ ਲਾਭਪਾਤਰੀਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੋਵਿਡ ਵੈਕਸੀਨ ਲਗਾਈ ਜਾ ਚੁੱਕੀ ਹੈ। ਜ਼ਿਲ੍ਹੇ ਵਿੱਚ ਚੱਲ ਰਹੇ ਟੀਕਾਕਰਨ ਵਿਚ ਹੋਰ ਤੇਜੀ ਲਿਆਉਂਦਿਆਂ ਪ੍ਰਸ਼ਾਸਨ ਵਲੋਂ 3 ਜੁਲਾਈ ਨੂੰ ਮੈਗਾ ਕੈਂਪ ਲਗਾ ਕੇ 170 ਤੋਂ ਵੱਧ ਸੈਸ਼ਨ ਸਾਈਟਾਂ ’ਤੇ 18 ਸਾਲ ਤੋਂ 45 ਸਾਲ ਜਾਂ 45 ਸਾਲ ਤੋਂ ਉਪਰ ਉਮਰ ਵਰਗ ਦੇ ਲਾਭਪਾਤਰੀਆਂ ਨੂੰ ਕੋਵੀਸ਼ੀਲਡ ਵੈਕਸੀਨ ਲਗਾਈ ਜਾਵੇਗੀ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੋਵਿਡ ਟੀਕਾਕਰਨ ਸਬੰਧੀ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿਚ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪੰਚਾਇਤਾਂ ਦੇ ਸਹਿਯੋਗ ਨਾਲ ਵੈਕਸੀਨ ਲਗਾਈ ਜਾ ਰਹੀ ਹੈ ਜਿਸ ਨੂੰ ਪਿੰਡਾਂ ਦੇ ਵਸਨੀਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ 100 ਫੀਸਦੀ ਟੀਕਾਕਰਨ ਵਾਲੇ ਪਿੰਡਾਂ ਦੀ ਗਿਣਤੀ 206 ਹੋ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੈਕਸੀਨ ਦੀ ਉਪਲਬੱਧਤਾ ਨਾਲ ਰਹਿੰਦੇ ਪਿੰਡਾਂ ’ਚ ਵੀ ਸਾਰੇ ਲਾਭਪਾਤਰੀਆਂ ਨੂੰ ਵੈਕਸੀਨ ਲਗਾਈ ਜਾਵੇਗੀ।

Advertisements

ਸ਼ਨੀਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੁਸ਼ਿਆਰਪੁਰ ਦੇ ਵੱਖ-ਵੱਖ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਲਗਾਏ ਜਾਣ ਵਾਲੇ ਮੈਗਾ ਕੈਂਪਾਂ ਸਬੰਧੀ ਅਪਨੀਤ ਰਿਆਤ ਨੇ ਦੱਸਿਆ ਕਿ ਮੁਕੇਰੀਆਂ, ਮੰਡ ਭੰਡੇਰ, ਬੁਢਾਬੜ, ਭੂੰਗਾ, ਬੀਣੇਵਾਲ, ਸ਼ਾਮਚੁਰਾਸੀ, ਚੱਕੋਵਾਲ, ਮਾਹਿਲਪੁਰ, ਪਾਲਦੀ, ਤਲਵਾੜਾ, ਹਾਜੀਪੁਰ, ਗੜ੍ਹਸ਼ੰਕਰ, ਟਾਂਡਾ, ਭੋਲ ਕਲੋਟਾ, ਦਸੂਹਾ, ਕਮਾਹੀ ਦੇਵੀ ਦੇ ਖੇਤਰਾਂ ਵਿਚਲੀਆਂ ਸੈਸ਼ਨ ਸਾਈਟਾਂ ਤੋਂ ਇਲਾਵਾ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਕੈਨਾਲ ਕਲੋਨੀ ਵਿਖੇ ਵੀ ਕੋਵੀਸ਼ੀਲਡ ਵੈਕਸੀਨ ਲਗਾਈ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੋਬਾਇਲ ਟੀਮਾਂ ਨੂੰ ਵੀ ਲੋੜੀਂਦੀਆਂ ਡੋਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਰਾਹੀਂ ਵੀ ਯੋਗ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਲੱਗਣ ਵਾਲੇ ਕੈਂਪਾਂ ਵਿੱਚ 85 ਹਜ਼ਾਰ ਤੋਂ ਵੱਧ ਡੋਜ਼ ਲਾਉਣ ਦਾ ਟੀਚਾ ਹੈ ਤਾਂ ਜੋ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਦੇ ਵੈਕਸੀਨ ਲੱਗ ਸਕੇ।

3 ਜੁਲਾਈ ਨੂੰ ਇਨ੍ਹਾਂ ਥਾਵਾਂ ’ਤੇ ਲੱਗਣਗੇ ਟੀਕਾਕਰਨ ਕੈਂਪ: –
ਹੁਸ਼ਿਆਰਪੁਰ: ਸਿਵਲ ਹਸਪਤਾਲ ਹੁਸ਼ਿਆਰਪੁਰ, ਕੈਨਾਲ ਕਲੋਨੀ ਹੁਸ਼ਿਆਰਪੁਰ ਅਤੇ ਮੋਬਾਇਲ ਟੀਮਾਂ।
ਮੁਕੇਰੀਆਂ: ਸਬ-ਡਵੀਜਨ ਮੁਕੇਰੀਆਂ ਦੇ ਸਿਵਲ ਹਸਪਤਾਲ, ਰਾਧਾ ਸੁਆਮੀ ਸਤਿਸੰਗ ਘਰ ਜੀ.ਟੀ. ਰੋਡ, ਪਰਮ ਹੰਸ ਮੰਦਰ ਵਿਖੇ ਵੈਕਸੀਨ ਲਗਾਈ ਜਾਵੇਗੀ।
ਟਾਂਡਾ: ਪੀ.ਐਚ.ਸੀ. ਟਾਂਡਾ, ਮਹਾਂਦੇਵ ਮੰਦਰ, ਚੰਡੀਗੜ੍ਹ ਝੂਗੀਆਂ, ਮਿਆਣੀ, ਕੰਧਾਲਾ ਸ਼ੇਖਾਂ, ਬਸੀ ਜਲਾਲ, ਜਹੂਰਾ, ਤਲਵੰਡੀ ਡੰਡੀਆਂ, ਗੁਰੂ ਅਰਜਨ ਦੇਵ ਚੈਰੀਟੇਬਲ ਹਸਪਤਾਲ ਕਲੋਆ, ਖੂੱਡਾ, ਜਾਜਾ, ਟਾਹਲੀ ਅਤੇ ਜੌੜਾ।
ਗੜ੍ਹਸ਼ੰਕਰ : ਸਿਵਲ ਹਸਪਤਾਲ ਗੜ੍ਹਸ਼ੰਦਰ, ਗੁਰੂ ਰਵਿਦਾਸ ਗੁਰਦੁਆਰਾ ਅਤੇ ਰਾਮਾ ਮੰਦਰ।
ਸ਼ਾਮਚੁਰਾਸੀ: ਰਾਧਾ ਸੁਆਮੀ ਸਤਿਸੰਗ ਘਰ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਸੰਤ ਨਿਰੰਕਾਰੀ ਭਵਨ ਅਤੇ ਸੀ.ਐਚ.ਸੀ. ਸ਼ਾਮਚੁਰਾਸੀ।
ਭੂੰਗਾ : ਗੜਦੀਵਾਲਾ, ਨੀਲ ਨਲੋਆ, ਜਨੌੜੀ, ਮਨਹੋਤਾ, ਢੋਲਬਾਹਾ, ਜਮਸ਼ੇਰ ਚਠਿਆਲ, ਭਾਨੋਵਾਲ, ਡੱਫਰ, ਭਾਨਾ, ਰੂਪੋਵਾਲ, ਧੁੱਗਾਕਲਾਂ, ਦਾਰਾਪੁਰ, ਸੋਤਲਾ, ਪੰਡੋਰੀ ਅਟਵਾਲ, ਸੀਕਰੀ, ਬਰਿਆਣਾ, ਚੋਟਾਲਾ, ਬੱਸੀ ਉੜਮੁੜ ਖਾਂ, ਹਰਿਆਣਾ, ਬਸੀ ਵਜੀਦ, ਮੁਸਤਾਪੁਰ ਅਤੇ ਭੂੰਗਾ।
ਹਾਜੀਪੁਰ : ਕਾਲੀਮਾਤਾ ਮੰਦਰ, ਪੁਰਾਣਾ ਤਲਵਾੜਾ, ਦਾਤਾਰਪੁਰ, ਹਾਜੀਪੁਰ, ਘੱਗਵਾਲ, ਸੀਪਰੀਆਂ, ਰੌਲੀ ਅਤੇ ਆਂਵਲਾ ਫੈਕਟਰੀ ਤਲਵਾੜਾ।
ਤਲਵਾੜਾ: ਬੀ.ਬੀ.ਐਮ.ਬੀ. ਆਫਿਸਰ ਕਲੱਬ ਨੇੜੇ ਬੀ.ਬੀ.ਐਮ.ਬੀ. ਹਸਪਤਾਲ ਅਤੇ ਮਹਾਰਾਣਾ ਪ੍ਰਤਾਪ ਭਵਨ ਨੰਬਰ 1 ।
ਹਾਰਟਾ ਬੱਡਲਾ:  ਸਤਿਸੰਗ ਘਰ, ਰਾਜਪੁਰ ਭਾਈਆਂ, ਸਤਿਸੰਗ ਘਰ ਬਜਵਾੜਾ, ਸਤਿਸੰਗ ਘਰ ਬਸੀ ਕਲਾ, ਸਬ-ਸੈਂਟਰ ਬਜਵਾੜਾ, ਚੌਹਾਲ, ਸਤਿਸੰਗ ਘਰ ਢੱਕੋਵਾਲ, ਸਤਿਸੰਗ ਘਰ ਨੰਗਲ ਸ਼ਹੀਦਾਂ।
ਮੰਡ ਭੰਡੇਰ: ਪੀ.ਐਚ.ਸੀ. ਮੰਡ ਭੰਡੇਰ, ਰਾਜ ਪਲਵਾ, ਜਲੋਟਾ, ਡਡਿਆਲ, ਹਰਦੋ ਨਾਇਕਨਾਮਾ, ਸੰਸਾਰਪੁਰ, ਬੋਸ਼ਾ, ਆਲਮਪੁਰ, ਝਿੰਜਰਕਲਾਂ, ਰੀਲਾਂ, ਬੀਸੋ ਚੱਕ, ਬਾਜਾ ਚੱਕ, ਨਰਾਇਣਗੜ੍ਹ, ਹਰਦੋ ਥਲਾ, ਨੰਗਲ ਬਿਹਾਲਾ, ਬੱਡਲਾ, ਘੋਗਰਾ, ਕੌਲੀਆਂ, ਪਾਸੀ ਬੇਟ, ਹਿੰਮਤਪੁਰ, ਉਮਰਪੁਰ, ਦਵਾਖੇੜੀ, ਰੰਧਾਵਾ, ਬੋਦਲ ਅਤੇ ਖੁਣ-ਖੁਣ ਕਲਾਂ।
ਪਲਾਕੀ : ਗੁਰਦਾਸਪੁਰ, ਬੇਗੋਵਾਲ, ਜਹਾਦਪੁਰ ਜੱਟਾਂ, ਹਰਸੇ ਮਾਨਸਰ, ਭਵਨਲ, ਡੋਗਰੀ ਰਾਜਪੁਤਾਂ, ਧਾਮੀਆਂ, ਸਰਿਆਣਾ, ਮੁਸਾਹਿਬਪੁਰ, ਬਰੋਟਾ, ਪੁਰੂ ਨੰਗਲ, ਮੁਰਾਦਪੁਰ ਜੱਟਾਂ, ਸੰਗੋ ਕਟਰਾਲਾ, ਫਿਰੋਜਪੁਰ, ਖਿਜਰਪੁਰ, ਅਹਿਆਤਪੁਰ, ਹਰਸੇ ਕਲੋਟਾ, ਮਹਿਤਾਬਪੁਰ, ਬਿਸ਼ਨਪੁਰ, ਭੰਗਾਲਾ, ਟਾਂਡਾ ਰਾਮ ਸਰਾਏ, ਬੁਢਾਬੜ ਅਤੇ ਚਿਨੌਰ।
ਬੀਨੇਵਾਲ : ਨੈਣਵਾਂ, ਕਾਲੇਵਾਲ ਅਤੇ ਬੀਨੇਵਾਲ।
ਚੱਕੋਵਾਲ : ਮੜੂਲੀ ਬ੍ਰਾਹਮਣਾ, ਖਡਿਆਲਾ ਸੈਣੀਆਂ, ਬ੍ਰਹਮਜੀਤ, ਜੰਡੀ, ਰੰਧਾਵਾ ਬਰੋਟਾ, ਪੰਡੋਰੀ ਖਜੂਰ, ਨੰਦਚੌਰ, ਚੱਕ ਗੁਜਰਾਂ, ਮੁਰਾਦਪੁਰ ਨਰਿਆਲ, ਸਲੇਮਪੁਰ, ਸਤੌਰ, ਖੁਣ-ਖੁਣ ਗੋਬਿੰਦਪੁਰ, ਭੀਖੋਵਾਲ, ਹਰਦੋਖਾਨਪੁਰ, ਕੋਟਲਾ ਨੌਧ ਸਿੰਘ, ਭਾਗੋਵਾਲ, ਫਤਿਹਗੜ੍ਹ ਨਿਆਰਾ, ਬਡਾਲਾ ਮਾਹੀ, ਆਮਦਵਾਲ, ਨੰਦਨ, ਮਾਣਕਢੇਰੀ, ਚੱਕੋਵਾਲ ਸ਼ੇਖਾਂ, ਪੱਜੋਦਿੱਤਾ, ਆਲੋਵਾਲ, ਧੂਤ ਖੁਰਦ, ਕਾਂਟੀਆਂ, ਕੱਕੋਂ, ਨਸਰਾਲਾ ਸਟੇਸ਼ਨ ਅਤੇ ਬੇਗਮਪੁਰ ਜੰਡਿਆਲਾ।
ਮਾਹਿਲਪੁਰ:  ਸੀ.ਐਚ.ਸੀ. ਮਾਹਿਲਪੁਰ, ਪ੍ਰਾਇਮਰੀ ਸਕੂਲ ਵਾਰਡ ਨੰਬਰ 6 ਅਤੇ ਮਾਨਵ ਕੇਂਦਰ ਨੇੜੇ ਕਰਮ ਪੈਲੇਸ।  
ਪਾਲਦੀ : ਜੰਡੋਲੀ, ਪੰਜੌੜਾ, ਬਾੜੀਆਂ ਕਲਾਂ, ਸਰਿਆਲਾ ਕਲਾਂ, ਜੇਜੋਂ, ਅਜਨੋਹਾ, ਬੰਬੇਲੀ, ਸ਼ੇਰਪੁਰ ਠਾਕੋ, ਬਾਹੋਵਾਲ ਅਤੇ ਅਲਾਵਲਪੁਰ।
ਦਸੂਹਾ: ਲੰਗਰ ਹਾਲ, ਗੁਰੂ ਮਿਸ਼ਨ ਹਸਪਤਾਲ ਗੁਰਦੁਆਰਾ ਕੰਪਲੈਕਸ ਅਤੇ ਰਾਧਾ ਸੁਆਮੀ ਸਤਿਸੰਗ ਘਰ ਦਸੂਹਾ।
ਭੋਲ ਕਲੋਟਾ: ਕਰਟੋਲੀ, ਮੰਗੂ ਮਹਿਰਾ, ਦੁਲਾਲ ਅਤੇ ਸੀ.ਐਚ.ਸੀ. ਭੋਲ ਕਲੋਟਾ।
ਕਮਾਹੀ ਦੇਵੀ: ਕਮਾਹੀ ਦੇਵੀ।

LEAVE A REPLY

Please enter your comment!
Please enter your name here