ਜਿਲੇ ਵਿੱਚ ਅੱਜ ਕੋਵਿਡ-19 ਦੇ ਨਵੇ 16 ਪਾਜੇਟਿਵ ਮਰੀਜ ਅਤੇ ਮੌਤ 0

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  2676 ਨਵੇ ਸੈਪਲ ਲੈਣ  ਨਾਲ ਅਤੇ  2791 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ ਦੇ 14 ਨਵੇ ਪਾਜੇਟਿਵ ਕੇਸ ਅਤੇ 2 ਜਿਲੇ ਤੋ ਬਾਹਰ ਦੀਆ ਲੈਬ ਤੋ ਪ੍ਰਾਪਤ ਹੋਣ ਨਾਲ ਕੁੱਲ 16 ਨਵੇ ਪਾਜੇਟਿਵ ਮਰੀਜ ਹਨ । ਹੁਣ ਤੱਕ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜਿਲੇ ਦੇ ਸੈਪਲਾਂ ਵਿੱਚੋ 28448  ਹੈ  ਅਤੇ ਬਾਹਰਲੇ ਜਿਲਿਆ  ਤੋ 2011 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 30459 ਹੋ ਗਏ ਹਨ । ਜਿਲੇ ਵਿੱਚ ਅੱਜ ਤੱਕ ਕੋਵਿਡ-19 ਦੇ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 664519 ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ , 634746 ਸੈਪਲ  ਨੈਗਟਿਵ ਹਨ ।ਜਦ ਕਿ 2259 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 877 ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 965 ਹੈ । ਐਕਟਿਵ ਕੇਸਾ ਦੀ ਗਿਣਤੀ  142  ਹੈ, ਜਦ ਕਿ ਠੀਕ ਹੋਏ ਮਰੀਜਾਂ ਦੀ ਗਿਣਤੀ 29352 ਹੈ 

Advertisements

 ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਕਿ ਅੱਜ  ਕੋਰੋਨਾ ਵਾਇਰਸ ਨਾਲ ਜਿਲੇ ਵਿੱਚ ਕੋਈ  ਮੌਤ ਨਹੀ  ਹੋਈ ਹੈ । ਉਹਨਾਂ ਇਹ ਵੀ ਦਸਿਆ ਕਿ ਜਿਲੇ ਅੰਦਰ ਲੈਵਲ-2 ਦੇ 290  ਮਰੀਜਾਂ ਲਈ ਉਪਲਬਧ  ਬੈਡਾਂ ਵਿੱਚੋ 265  ਬੈਡ ਖਾਲੀ ਜਦ ਕਿ ਲੈਵਲ- 3 ਦੇ ਮਰੀਜਾਂ ਲਈ ਉਪਲਬਧ 35 ਬੈਡਾ ਵਿੱਚੋ 34  ਬੈਡ ਖਾਲੀ ਹਨ । ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here