ਪਰਲ ਕਪੂਰ ਨੇ ਪੂਰੇ ਦੇਸ਼ ਵਿੱਚ ਹੁਸ਼ਿਆਰਪੁਰ ਦਾ ਨਾਂ ਕੀਤਾ ਰੋਸ਼ਨ

ਹੁਸ਼ਿਆਰਪੁਰ (ਦ ਸਟੈਟਰ ਨਿਊਜ਼), ਪਲਕ। ਹੁਸ਼ਿਆਰਪੁਰ ਦੇ ਵਸਨੀਕ ਪਰਲ ਕਪੂਰ ਨੇ ਪੂਰੇ ਦੇਸ਼ ਵਿੱਚ ਆਪਣਾ ਨਾਂ ਰੋਸ਼ਨ ਕੀਤਾ ਹੈ। ਪਰਲ ਕਪੂਰ ਨੇ ਆਪਣੀ ਪੜ੍ਹਾਈ ਇੰਗਲੈਂਡ ਤੋਂ ਕੀਤੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੁਨੀਆਂ ਭਰ ਵਿੱਚ ਵੱਧ ਰਹੇ ਸਾਈਬਰ ਕ੍ਰਾਈਮ ਨੂੰ ਲੈ ਕੇ ਸਾਈਬਰ ਸੁਰੱਖਿਆ ਲਈ ਸਾਫਟਵੇਅਰ ਤਿਆਰ ਕੀਤਾ। ਉਨ੍ਹਾਂ ਦੇ ਇਸ ਵਿਚਾਰ ਤੋਂ ਪ੍ਰਭਾਵਿਤ ਹੋ ਕੇ ਇੰਗਲੈਂਡ ਦੇ ਐੱਸ.ਰਾਮ.ਐਂਡ. ਰਾਮ ਗਰੁੱਪ ਵੱਲੋਂ ਉਨ੍ਹਾਂ ਦੀ ਕੰਪਨੀ ਵਿੱਚ 1.2 ਬਿਲੀਅਨ ਡਾਲਰ ਦੀ ਫੰਡਿੰਗ ਕੀਤੀ ਗਈ। ਇਸ ਕੰਪਨੀ ਵਿੱਚ ਕਪੂਰ ਦੀ 90 ਫ਼ੀਸਦੀ ਹਿੱਸੇਦਾਰੀ ਹੈ ਅਤੇ ਹੁਣ ਉਹ ਇਸ ਕੰਪਨੀ ਦੇ ਸੀਈਓ ਹਨ। ਦੱਸ ਦਈਏ ਕਿ ਕੁੱਝ ਸਮਾਂ ਪਹਿਲਾਂ ਸਟਾਰਟਅੱਪ ਕੰਪਨੀ ਜਾਇਬਰ 365 ਦੀ ਸਥਾਪਨਾ ਕੀਤੀ ਸੀ ਅਤੇ ਕੰਪਨੀ ਦੇ ਦੇਸ਼ ਭਰ ਵਿੱਚ 109ਵਾਂ ਸਥਾਨ ਹਾਸਲ ਹੋਇਆ ਸੀ।

Advertisements

LEAVE A REPLY

Please enter your comment!
Please enter your name here