ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਮੁੜ੍ਹ ਤੋਂ ਹੋਇਆ ਵਾਧਾ, ਮੁੰਬਈ ਵਿੱਚ ਪੈਟਰੋਲ ਦੀ ਕੀਮਤ 110 ਰੁਪਏ ਲੀਟਰ ਤੋਂ ਪਾਰ

ਦਿੱਲੀ(ਦ ਸਟੈਲਰ ਨਿਊਜ਼)। ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੁੜ੍ਹ ਤੋਂ ਵਾਧਾ ਹੋ ਗਿਆ ਹੈ। ਦੇਸ਼ ਵਿੱਚ ਪੈਟਰੋਲ 110 ਰੁਪਏ ਲੀਟਰ ਨੂੰ ਪਾਰ ਕਰ ਗਿਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਇੱਕ ਵਾਰ ਫਿਰ ਤੋਂ ਪੈਟਰੋਲ ਅਤੇ ਡੀਜ਼ਲਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ। ਦੇਸ਼ ਵਿੱਚ ਡੀਜ਼ਲ ਦੀ ਕੀਮਤ 34 ਰੁਪਏ ਤੋਂ 37 ਪੈਸੇ ਵੱਧ ਗਈ ਹੈ। ਇਸਤੋਂ ਇਲਾਵਾ ਕਈ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ 100 ਤੋਂ ਪਾਰ ਹੋ ਗਈ ਹੈ। ਜਿਸ ਦੋਰਾਨ ਆਮ ਆਦਮੀ ਨੂੰ ਇਸ ਮਹਿੰਗਾਈ ਵਿੱਚ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਦੇ ਅਨੁਸਾਰ ਮੁੰਬਈ ਵਿੱਚ ਪੈਟਰੋਲ ਦੀ ਕੀਮਤ 110.75 ਅਤੇ ਡੀਜ਼ਲ ਦੀ ਕੀਮਤ 101.40 ਰੁਪਏ ਪ੍ਰਤੀ ਲੀਟਰ ਵੱਧ ਗਈ ਹੈ।

Advertisements

ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 105.43 ਅਤੇ ਡੀਜ਼ਲ ਦੀ ਕੀਮਤ 96.63 ਰੁਪਏ ਪ੍ਰਤੀ ਲੀਟਰ ਵੱਧ ਗਈ ਹੈ। ਇਸਤੋਂ ਇਲਾਵਾ ਦਿੱਲੀ ਵਿੱਚ ਪੈਟਰੋਲ ਦੀ ਕੀਮਤ 104.79 ਜਦਕਿ ਡੀਜ਼ਲ ਦੀ ਕੀਮਤ 93.52 ਰੁਪਏ ਪ੍ਰਤੀ ਲੀਟਰ ਵੱਧ ਗਈ ਹੈ। ਇਸਦੇ ਨਾਲ ਹੀ ਚੇਨੱਈ ਵਿੱਚ ਵੀ ਪੈਟਰੋਲ ਦੀ ਕੀਮਤ 102.10 ਅਤੇ ਡੀਜ਼ਲ ਦੀ ਕੀਮਤ 97.93 ਪ੍ਰਤੀ ਲੀਟਰ ਵੱਧ ਗਈ ਹੈ। ਇਸਤੋਂ ਇਲਾਵਾ ਬਾਕੀ ਇਲਾਕਿਆ ਜਿਵੇਂ ਕਿ ਰਾਜਸਥਾਨ, ਮੱਧ-ਪ੍ਰਦੇਸ਼, ਉੜੀਸਾ, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਕਰ ਗਿਆ ਹੈ। ਮੰਬਈ ਵਿੱਚ ਪੈਟਰੋਲ ਦੀ ਕੀਮਤ ਸੱਭ ਤੋਂ ਵੱਧ ਹੈ ।

LEAVE A REPLY

Please enter your comment!
Please enter your name here