ਸੇਵਾ ਕੇਂਦਰਾਂ ਵਿਚ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਤ ਦੋ ਨਵੀਆਂ ਸੇਵਾਵਾਂ ਸ਼ੁਰੂ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ’ਚ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਤ ਦੋ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਿਨੀਤ ਕੁਮਾਰ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਟੂਰਿਜ਼ਮ ਸਕੀਮ ਅਤੇ ਬੈਡ ਐਂਡ ਬਰੇਕਫ਼ਾਸਟ ਹੋਮਸਟੇਅ ਸਕੀਮ ਹੁਣ ਜ਼ਿਲੇ ਦੇ ਸਾਰੇ 26 ਸੇਵਾ ਕੇਂਦਰਾਂ ਵਿਚ ਉਪਲੱਬਧ ਹੋਣਗੀਆਂ। ਉਨਾਂ ਕਿਹਾ ਕਿ ਕਿਸਾਨ ਟੂਰਿਜ਼ਮ ਸਕੀਮ ਅਤੇ ਬੈਡ ਐਂਡ ਬਰੇਕਫ਼ਾਸਟ ਹੋਮਸਟੇਅ ਸਕੀਮ ਲਈ ਸੇਵਾ ਫ਼ੀਸ 50 ਰੁਪਏ ਹੈ।

Advertisements

ਉਨਾਂ ਕਿਹਾ ਕਿ ਇਨਾਂ ਦੋਵਾਂ ਸੇਵਾਵਾਂ ਦੇ ਗੋਲਡ ਕੈਟਗਰੀ ਲਈ ਸਰਕਾਰੀ ਫ਼ੀਸ 5 ਹਜ਼ਾਰ ਰੁਪਏ ਤੇ ਸਿਲਵਰ ਕੈਟਾਗਰੀ ਲਈ ਸਰਕਾਰੀ ਫ਼ੀਸ 3 ਹਜ਼ਾਰ ਰੁਪਏ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਨੈਕਰਤਾ ਖੁਦ ਵੀ ਘਰ ਬੈਠ ਕੇ ਆਨ ਲਾਈਨ https://eservices.punjab.gov.in ’ਤੇ ਜਾ ਕੇ ਇਨਾਂ ਸੇਵਾਵਾਂ ਲਈ ਅਪਲਾਈ ਕਰ ਸਕਦਾ ਹੈ ਤੇ ਜਾਂ ਫਿਰ ਜ਼ਿਲੇ ਦੇ ਸੇਵਾ ਕੇਂਦਰਾਂ ਵਿਚ ਵੀ ਲੋੜੀਂਦੇ ਦਸਤਾਵੇਜ਼ ਸਮੇਤ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਬਿਨੈਕਰਤਾ ਨੂੰ ਕਿਸੇ ਵੀ ਦਫ਼ਤਰ ਵਿਚ ਕੋਈ ਵੀ ਦਸਤਵੇਜ ਜਮਾਂ ਕਰਾਉਣ ਦੀ ਲੋੜ ਨਹੀਂ ਹੈ।ਇਸ ਮੌਕੇ ਜਿਲ੍ਹਾ ਟੈਕਨੀਕਲ ਕੋਆਰਡੀਨੇਟਰ ਤਲਵਿੰਦਰ ਸਿੰਘ, ਜਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਹਰਪ੍ਰੀਤ ਸਿੰਘ ਅਤੇ ਜਿਲ੍ਹਾ ਮੈਨੇਜਰ ਸੇਵਾ ਕੇਂਦਰ ਰਾਜੇਸ਼ ਗੌਤਮ ਹਾਜ਼ਰ ਸਨ |

LEAVE A REPLY

Please enter your comment!
Please enter your name here