ਗੀਤ “ਬਿੱਗ ਡ੍ਰੀਮ” ਨੂੰ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਕਾਫੀ ਪਸੰਦ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਦੀ ਨੌਜਵਾਨ ਪੀੜ੍ਹੀ ਵੱਲੋਂ ਜਿੱਥੇ ਸੰਗੀਤ ਪ੍ਰਤੀ ਕਾਫੀ ਦਿਲਚਸਪੀ ਦਿਖਾਈ ਜਾ ਰਹੀ ਹੈ ਉੱਥੇ ਹੀ ਪੰਜਾਬ ਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਕੁਝ ਨੌਜਵਾਨ ਕਲਾਕਾਰਾਂ ਨੇ ਵੀ ਕਮਾਲ ਕਰ ਦਿਖਾਈ ਹੈ। ਇਹ ਕਲਾਕਾਰ ਮਿਸਟਰ ਨਿੱਕਾ, ਅਭੀ ਸਿੱਧੂ ਅਤੇ ਐਚ ਦੀਪ ਦੇ ਗੀਤ ਬਿੱਗ ਡ੍ਰੀਮ ਨੂੰ ਲੋਕਾਂ ਖਾਸਕਰ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਲੇਖਕ ਅੱਭੀ ਸਿੱਧੂ ਅਤੇ ਸੰਗੀਤ ਮਿਸਟਰ ਨਿੱਕਾ ਵੱਲੋ ਦਿੱਤਾ ਗਿਆ ਹੈ।         

Advertisements

ਇਸ ਗੀਤ ਦੇ ਪ੍ਰੋਡਿਊਸਰ ਗਗਨਦੀਪ (ਜੀ.ਡੀ) ਅਤੇ ਮਾਡਲ ਆਸ਼ੂ ਕਸ਼ਯਪ ਜਿਸ ਵੱਲੋਂ ਡੈਬਿਊ ਕੀਤਾ ਗਿਆ ਹੈ ਉਹ ਫਿਰੋਜ਼ਪੁਰ ਦੇ ਤਹਿਸੀਲਦਾਰ ਚੋਣਾਂ  ਚਾਂਦ ਪ੍ਰਕਾਸ਼ ਦੇ ਬੇਟੇ ਹਨ।  ਚਾਂਦ ਪ੍ਰਕਾਸ਼ ਨਾਲ ਰਾਬਤਾ ਕਰਨ ਤੇ ਉਸਨੇ ਦੱਸਿਆ ਕਿ ਉਸਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਸ ਦੇ ਬੇਟੇ ਵੀ ਪੰਜਾਬੀ ਗੀਤਕਾਰੀ ਵਿੱਚ ਕੁਝ ਕਮਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਗੀਤ ਦੇ ਯੂ ਟਿਊਬ ਚੈਨਲ ਕਸ਼ਯਪ ਮੋਸ਼ਨ ਪਿੱਚਰ (Kashyap Motion Pictures)ਤੇ ਕੁਝ ਦਿਨਾਂ ਅੰਦਰ ਹੀ ਹਜਾਰਾਂ ਵਿਊਜ਼ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਗੀਤ ਪਰਿਵਾਰ ਵਿੱਚ ਬੈਠਕੇ ਸੁਨਣਯੋਗ ਹੈ ਅਤੇ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

LEAVE A REPLY

Please enter your comment!
Please enter your name here