ਲੋਕਾਂ ਦੇ ਜਾਗਰੂਕ ਹੋਂਣ ਨਾਲ ਹੀ ਬਚਿਆ ਜਾ ਸਕਦਾ ਹੈ ਡੇਂਗੂ ਤੋਂ: ਈ.ਓ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਡੇਂਗੂ ਦੇ ਪਰਕੋਪ ਨੂੰ ਦੇਖਦੇ ਹੌਏ ਜਿਥੇ ਸਿਹਤ ਵਿਭਾਗ ਅਤੇ ਨਗਰ ਕੌਂਸਲ ਫਿਰੋਜ਼ਪੁਰ ਵੱਲੋ ਸਾਝੇ ਰੂਪ ਵਿੱਚ ਡੇਂਗੂ ਮਲੇਰੀਆ ਤੇ ਕਾਬੂ ਪਾਉਂਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਲਈ ਵਿਭਾਗਾਂ ਦੇ ਡਾਟੇ ਅਨੁਸਾਰ ਹੁਣ ਤੱਕ ਨਗਰ ਕੌਂਸਲ ਫਿਰੋਜ਼ਪੁਰ ਵੱਲੋ ਵੱਖ -ਵੱਖ ਸਥਾਨਾਂ ਤੇ ਘਰਾਂ,ਦੁਕਾਨਾਂ ਤੇ 45 ਤੋਂ ਵੱਧ ਲੋਕਾਂ ਦੇ ਚਲਾਨ ਡੇਂਗੂ ਦਾ ਲਾਰਵਾ ਮਿਲਣ ਤੇ ਕੀਤੇ ਗਏ ਹਨ ਅਤੇ ਜੁਰਮਾਨੇ ਵੀ ਪਾਏ ਗਏ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸ਼ਹਿਰ ਅੰਦਰ ਮੱਛਰਾਂ ਦੇ ਖਾਤਮੇਂ ਲਈ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਅਤੇ ਫੋਗਿੰਗ ਲਗਾਤਾਰ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਸ਼ੁਕਰਵਾਰ ਡਰਾਈ-ਡੇ ਮਨਾਇਆ ਜਾਂਦਾ ਹੈ।

Advertisements

ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਰੋਹਿਤ ਗਰੋਵਰ ਜੀ ਅਤੇ ਕਾਰਜ ਸਾਧਕ ਅਫਸਰ ਗੁਰਦਾਸ ਸਿੰਘ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਪੈਸ਼ਲ ਸਫਾਈ ਅਭਿਆਨ ਵਾਰਡ ਵਾਈਜ਼ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਬਾਅਦ ਦੁਪਹਿਰ ਦੀ ਸ਼ਿਫਟ ਵਿੱਚ ਰੋਜ਼ਾਨਾਂ 2 ਵਾਰਡਾਂ ਦੀ ਪੂਰਨ ਰੂਪ ਵਿੱਚ ਸਫਾਈ ਕਰਵਾਈ ਜਾਂਦੀ ਹੈ ਅਤੇ ਸਫਾਈ ਉਪਰੰਤ ਉਹਨਾਂ ਵਾਰਡਾਂ ਵਿੱਚ ਫੋਗਿੰਗ ਵੀ ਕਰਵਾਈ ਜਾ ਰਹੀ ਹੈ। ਇਸ ਸਬੰਧੀ ਸੈਨਟਰੀ ਇੰਸਪੈਕਟਰ ਸ:ਸੁਖਪਾਲ ਸਿੰਘ ਅਤੇ ਸ: ਗੁਰਿੰਦਰ ਸਿੰਘ ਵੱਲੋਂ ਸਾਝੇ ਰੂਪ ਵਿੱਚ ਜਾਂਣਕਾਰੀ ਦਿੰਦੇ ਹੌਏ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇਸ ਮੌਸਮ ਡੇਂਗੂ ਦੇ ਮੱਛਰ ਲਈ ਬਹੁਤ ਅਨੁਕੂਲ ਹੈ। ਇਸ ਲਈ ਆਉਣ ਵਾਲੇ ਕੁਝ ਸਮੇਂ ਤੱਕ ਲੋਕ ਆਪਣੇ ਘਰਾਂ ਖਾਸ ਕਰਕੇ ਛੱਤਾਂ ਤੇ ਖਾਲੀ ਗਮਲੇ ਜਾਂ ਕੋਈ ਹੌਰ ਅਜਿਹਾ ਸਮਾਨ ਜਿਸ ਵਿੱਚ ਪਾਣੀ ਖੜ ਸਕਦਾ ਹੋਵੇ। ਤਾਂ ਜੋ ਲਾਰਵਾ ਪੈਦਾ ਨਾਂ ਹੋ ਸਕੇ। ਇਸ ਤੋਂ ਇਲਾਵਾ ਘਰਾਂ ਅੰਦਰ ਕੂਲਰਾਂ ਅਤੇ ਫਰਿਜ਼ ਦੀ ਪਿਛਲੀ ਟਰੇਅ ਨੂੰ ਸਾਫ ਰੱਖਿਆ ਜਾ ਸਕੇ । ਅੰਤ ਵਿੱਚ ਉਹਨਾਂ  ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਵੱਲੋਂ ਡੇਗੂ ਦੀ ਰੋਕਥਾਮ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਇਸ ਲਈ ਸ਼ਹਿਰ ਵਾਸੀ ਨਗਰ ਕੌਂਸਲ ਨੂੰ ਬਣਦਾ ਸਹਿਯੋਗ ਦੇਣ।

LEAVE A REPLY

Please enter your comment!
Please enter your name here