ਸਰਕਾਰ ਕਰ ਰਹੀ ਮੁਲਾਜਮਾਂ ਦੀ ਦੀਵਾਲੀ ਕਾਲੀ, ਸੇਵਾ ਤੇ ਫਰਦ ਕੇਂਦਰ ਵਿਚ ਵੀ ਕੰਮ ਕਰਵਾਇਆ ਬੰਦ

ਕਪਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਕੁਮਾਰ ਗੌਰਵ। ਪੰਜਾਬ ਸਰਕਾਰ ਆਪਣੇ ਅੜੀਅਲ ਰਵਈਏ ਕਾਰਨ ਮੁਲਾਜਮਾਂ ਦੀ ਦੀਵਾਲੀ ਕਾਲੀ ਕਾਰਨ ਤੇ ਤੁਲੀ ਹੋਈ ਹੈ। ਸਰਕਾਰ ਦੀ ਇਸ ਜਿੱਦ ਕਾਰਨ ਮੁਲਾਜਮ ਖਾਲੀ ਜੇਬਾਂ ਨਾਲ ਦੀਵਾਲੀ ਮਨਾਉਣਗੇ। ਇਹ ਗੱਲ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਜਿਲਾ ਪ੍ਰਧਾਨ ਸੰਗਤ ਰਾਮ ਨੇ ਪੇ ਕਮਿਸ਼ਨ ਵਿੱਚ ਸੋਧਾਂ ਕਰਵਾਉਣ ਲਈ ਚਾਲ ਰਹੀ ਕਲਮ ਛੋੜ ਹੜਤਾਲ ਦੇ ਦੌਰਾਨ ਦਿੱਤੇ ਗਏ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਕਹੀ । ਵੀਰਵਾਰ ਨੂੰ ਆਪਣੇ ਸੰਗਰਸ਼ ਨੂੰ ਤਿੱਖਾ ਕਰਦੇ ਹੋਏ ਫਰਦ ਅਤੇ ਸੇਵਾ ਕੇਂਦਰਾਂ ਵਿਚ ਕੰਮ ਬੰਦ ਕਰਵਾਇਆ। ਜਿਲਾ ਪ੍ਰਸ਼ਾਸਕੀ ਕੰਪਲੈਕਸ ਵਿਚ ਸਥਿਤ ਸੇਵਾ ਕੇੰਦਰ ਦੇ ਬਾਹਰ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਸੰਗਤ ਰਾਮ ਨੇ ਕਿਹਾ ਕਿ ਮੁਲਾਜਮ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਪਰ ਸਰਕਾਰ ਇਸ ਨੂੰ ਅਣਗੋਲਿਆਂ ਕਰ ਰਹੀ ਹੈ ।

Advertisements

ਉਨ੍ਹਾਂ ਕਿਹਾ ਕਿ ਜਦ ਤਕ ਸਰਕਾਰ ਮੁਲਾਜਮਾਂ ਨੂੰ ਉਨ੍ਹਾਂ ਦੇ ਜਾਇਜ ਹੱਕ ਨਹੀਂ ਦਿੰਦੀ, ਉਦੋਂ ਤਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜਿਲਾ ਸਰਪ੍ਰਸਤ ਸਤਬੀਰ ਸਿੰਘ ਚੰਦੀ, ਜਨਰਲ ਸਕੱਤਰ ਮਨਦੀਪ ਸਿੰਘ,ਡੀ.ਸੀ ਦਫਤਰ ਯੂਨੀਅਨ ਦੇ ਪ੍ਰਧਾਨ ਨਰਿੰਦਰ ਚੀਮਾ, ਆਬਕਾਰੀ ਵਿਭਾਗ ਤੋਂ ਭੁਪਿੰਦਰ ਸਿੰਘ, ਪੀ ਡਬਲਉ ਡੀ ਤੋਂ ਹਰਮਿੰਦਰ ਕੁਮਾਰ, ਮੀਤ ਪ੍ਰਧਾਨ ਵਿਨੋਦ ਬਾਵਾ, ਮਨਮੋਹਨ ਸ਼ਰਮਾ, ਵਧੀਕ ਸਕੱਤਰ ਨਰਿੰਦਰ ਸਿੰਘ, ਯੋਗੇਸ਼ ਤਲਵਾਰ, ਰਿਜ਼ਵਾਨ ਖਾਨ, ਬਲਬੀਰ ਸਿੰਘ, ਨਰਿੰਦਰ ਭੱਲਾ, ਰਾਜੇਸ਼ ਕੁਮਾਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here