ਨਵਾਸ਼ਹਿਰ ਵਿੱਚ ਐਸਡੀਐਮ ਵਲੋਂ ਪ੍ਰਾਇਵੇਟ ਬੱਸਾਂ ਨੂੰ ਰੋਕ ਕੇ ਕੀਤੀ ਗਈ ਚੈਕਿੰਗ

ਨਵਾਂਸ਼ਹਿਰ( ਦ ਸਟੈਲਰ ਨਿਊਜ਼), ਰਿਪੋਰਟ:ਅਰਜੁਨ ਰੱਤੂ। ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਪੰਜਾਬ ਸਰਕਾਰ ਵਿੱਚ ਆਪਣਾ ਚਾਰਜ ਸੰਭਾਲਦਿਆਂ ਹੀ ਪੰਜਾਬ ਵਿੱਚ ਸਰਕਾਰੀ ਬੱਸਾਂ ਦੀ ਆਮਦਨ ਨੂੰ ਵਧਾਉਣ ਲਈ ਸੜਕਾਂ ਉੱਤੇ ਚਲ ਰਹੀਆਂ ਪ੍ਰਾਈਵੇਟ ਬੱਸਾ ਦੀ ਚੈਕਿੰਗ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਉਸੇ ਹੀ ਤਹਿਤ ਜਿਲ੍ਹਾ ਨਵਾਂਸ਼ਹਿਰ ਤੋਂ ਫਗਵਾੜਾ ਨੈਸ਼ਨਲ ਹਾਈਵੇ ਮਾਰਗ ਉੱਤੇ ਬੰਗਾ ਡਵੀਜ਼ਨ ਦੈ ਐਸਡੀਐਮ ਵਲੋਂ ਪਿੰਡ ਖਟਕੜ ਕਲਾਂ ਦੇ ਨਜਦੀਕ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਵਿੱਚ ਪ੍ਰਾਇਵੇਟ ਬੱਸਾਂ ਨੂੰ ਰੋਕ ਕੇ ਉਹਨੂੰ ਦੇ ਰੂਟ ਪਰਮਿੰਟ,ਬੱਸਾਂ ਦੀ ਇੰਸ਼ੋਰੈਂਸ, ਆਰਸੀ ਸਮੇਤ ਡਰਾਈਵਰ ਦਾ ਡਰਾਇਵਿੰਗ ਲਾਇਸੈਂਸ ਸਮੇਤ ਸਾਰੇ ਡਾਕੂਮੈਂਟ ਚੈਕ ਕੀਤੇ ਗਏ ।

Advertisements

ਕੁੱਝ ਬੱਸਾਂ ਦੇ ਡਾਕੂਮੈਂਟ ਅਧੁਰੇ ਹੋਣ ਕਰਕੇ ਉਹਨਾਂ ਬੱਸਾਂ ਦਾ ਮੌਕੇ ਉੱਤੇ ਹੀ ਚਲਾਣ ਕੱਟਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਅਤੇ ਟਰੈਫਿਕ ਪੁਲਿਸ ਦੇ ਮੁਲਾਜ਼ਮ ਹਾਜਿਰ ਸਨ। ਟਰਾਂਸਪੋਰਟ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਪੰਜਾਬ ਦੀਆਂ ਸੜਕਾਂ ਉੱਤੇ ਚਲ ਰਹੀਆ ਪ੍ਰਾਈਵੇਟ ਬੱਸਾਂ ਦੇ ਸਾਰੇ ਪੇਪਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਜਿਹਨਾਂ ਬੱਸਾਂ ਦੇ ਕਾਗਜ਼ ਪੱਤਰ ਆਧੂਰੇ ਪਾਏ ਗਏ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਦੋਰਾਨ ਪ੍ਰਾਈਵੇਟ ਬੱਸ ਦੇ ਡਰਾਈਵਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਸਹੀ ਹੈ, ਲੇਕਿਨ ਚੈਕਿੰਗ ਦੌਰਾਨ ਪ੍ਰਾਈਵੇਟ ਬੱਸਾਂ ਦੇ ਨਾਲ ਨਾਲ ਸਰਕਾਰੀ ਬੱਸਾਂ ਦੀ ਵੀ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ ਨਾ ਇੱਕਲੇ ਪ੍ਰਾਈਵੇਟ ਬੱਸਾਂ ਦੀ ।

LEAVE A REPLY

Please enter your comment!
Please enter your name here