Monday, October 19, 2026
Home Latest ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਕਪੂਰਥਲਾ ਦੀ ਹੋਈ ਚੋਣ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਕਪੂਰਥਲਾ ਦੀ ਹੋਈ ਚੋਣ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ  ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਜਥੇਬੰਦੀ ਦੇ ਕਪੂਰਥਲਾ ਜ਼ਿਲ੍ਹੇ ਦਾ ਇਜਲਾਸ ਹੋਇਆ ਜਿਸ ਵਿੱਚ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ । ਇਸ ਵਿੱਚ ਕਪੂਰਥਲਾ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਕਿਸਾਨ  ਸ਼ਾਮਲ ਹੋਏ। ਜਥੇਬੰਦੀ ਦਾ ਇਜਲਾਸ ਕਿਸਾਨ ਘੋਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਸੁਰੂ ਹੋਇਆ। ਇਸ ਸਮੇਂ ਪੁਰਾਣੀ ਜ਼ਿਲਾ ਕਮੇਟੀ ਭੰਗ ਕਰ ਕੇ ਨਵੀਂ ਕਮੇਟੀ ਦੀ ਚੋਣ ਕਰਵਾਈ ਗਈ। ਜਿਸ ਵਿੱਚ ਦੁਬਾਰਾ ਤੋਂ ਜ਼ਿਲਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ ਚੁਣਿਆਂ ਗਿਆ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਗੁਰਦੇਵ ਸਿੰਘ, ਖਜ਼ਾਨਚੀ ਸੁਖਚੈਨ ਸਿੰਘ,  ਪ੍ਰੈੱਸ ਸਕੱਤਰ ਮਨਜਿੰਦਰ ਕਮਲ ਅਤੇ ਵਿੱਕੀ ਚਾਹਲ, ਸਲਾਹਕਾਰ ਜੋਗਿੰਦਰ ਸਿੰਘ ਸੈਦੋਵਾਲ, ਅਤੇ ਰੇਸਮ ਸਿੰਘ, ਬੁਲਾਰਾ ਜਸਵਿੰਦਰ ਸਿੰਘ ਬਿੰਦੂ ਅਤੇ ਕੁਲਦੀਪ ਸਿੰਘ ਕੇਸਰਪੁਰ, ਸਰਪ੍ਰਸਤ ਚੰਨ ਮੋਮੀ ਸਾਹਿਤਕਾਰ, ਅਤੇ ਮੁਖਤਿਆਰ ਸਿੰਘ ਸਿੱਧਪੁਰ ਨੂੰ ਸਲਾਹਕਾਰ ਚੁਣਿਆ ਗਿਆ। ਬਲਾਕ ਦੀ ਚੋਣ ਵਿੱਚ ਪ੍ਰਧਾਨ ਅਮਰਜੀਤ ਸਿੰਘ ਢਪ‌ਈ, ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ ਸੁੰਨੜਵਾਲ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਸਕੱਤਰ ਸਰਬਣ ਸਿੰਘ, ਬੁਲਾਰਾ ਦਲਬੀਰ ਸਿੰਘ ਭੰਡਾਲ ਦੋਨਾ, ਸਰਪ੍ਰਸਤ ਤੀਰਥ ਸਿੰਘ ਵਡਾਲਾ, ਸਲਾਹਕਾਰ, ਰਘਬੀਰ ਸਿੰਘ, ਦੇ ਨਾਲ ਨਾਲ ਸ਼ਹਿਰੀ ਟੀਮ ਵੀ ਚੁਣੀ ਜਿਸ ਵਿੱਚ ਸਹਿਰੀ ਪ੍ਰਧਾਨ ਵਿੱਕੀ ਪੱਡਾ, ਮੀਤ ਪ੍ਰਧਾਨ ਅਰੁਣ ਸੱਭਰਵਾਲ, ਸਕੱਤਰ ਰਣਜੀਤ ਸਿੰਘ ਸੈਦੋਵਾਲ।

Advertisements

ਨਵੀਂ ਜ਼ਿਲ੍ਹਾ ਕਮੇਟੀ ਨੇ ਜਥੇਬੰਦੀ ਦੇ ਕੰਮ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ ਦਾ ਵਿਸ਼ਵਾਸ ਦਿਵਾਇਆ। ਇਕੱਠ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਤੁਰੰਤ ਰਿਹਾਅ ਕਰਨ, ਕੁੱਲਰੀਆਂ ਦੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਬਹਾਲ ਕਰਨ, ਸਰਪੰਚ ਰਾਜਵੀਰ ਸਿੰਘ ਨੂੰ ਗਿਰਫ਼ਤਾਰ ਕਰ ਕੇ ਕਿਸਾਨਾਂ ਦੇ ਘਰੀਂ ਛਾਪੇਮਾਰੀ ਬੰਦ ਕਰਨ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਖਾੜਾ, ਭੂੰਦੜੀ ਅਤੇ ਭੰਗਾਲੀ ਰਾਜਪੂਤਾਂ ਵਗੈਰਾ ਪਿੰਡਾਂ ਵਿੱਚ ਲੱਗ ਰਹੀਆਂ ਪ੍ਰਦੂਸ਼ਣ ਫਲਾਉਣ ਵਾਲੀਆਂ ਗੈਸ ਫੈਕਟਰੀਆਂ ਬੰਦ ਕਰਨ ਦੀ ਮੰਗ ਕੀਤੀ। ਇਸ ਸਮੇਂ ਚਰਨਜੀਤ ਸਿੰਘ, ਗੁਰਦਿਆਲ ਸਿੰਘ, ਦਲਜੀਤ ਸਿੰਘ, ਪਲਵਿੰਦਰ ਸਿੰਘ ਸਾਰੇ ਨੱਥੂਚਾਹਲ, ਗੁਰਦੀਪ ਸਿੰਘ, ਬਲਦੇਵ ਸਿੰਘ,ਜਸਵੀਰ ਸਿੰਘ, ਦਰਬਾਰਾ ਸਿੰਘ, ਜਸਵੀਰ ਸਿੰਘ ਸੰਧਰ, ਮਨਜੀਤ ਸਿੰਘ,ਕਾਲਾ, ਹਰਨੇਕ ਸਿੰਘ ਸਾਰੇ ਖਾਨੋਵਾਲ, ਦਵਿੰਦਰ ਸਿੰਘ ਮੱਲੂ, ਰਘਬੀਰ ਸਿੰਘ, ਕਸ਼ਮੀਰ ਸਿੰਘ,ਮੰਡੇਰ ਦੋਨਾ, , ਜਤਿੰਦਰ ਸਿੰਘ, ਆਕਾਸ਼ ਸਿੰਘ ਜੱਸਾ ਸਿੰਘ, ਸੁਰੈਣ ਸਿੰਘ ਰਜਾਪੁਰ, ਮਨਜੀਤ ਸਿੰਘ ਪਿੰਡ ਪ੍ਰਧਾਨ,ਭਜਨ ਭਲਾਈਪੁਰ ਪਿੰਡ ਪ੍ਰਧਾਨ, ਗੁਰਮੀਤ ਸਿੰਘ, ਪਲਵਿੰਦਰ ਸਿੰਘ, ਸੁੱਖਾ ਸਿੰਘ ਸੈਦੋਵਾਲ, ਅਵਤਾਰ ਸਿੰਘ ਬਲੇਰ ਖਾਨਪੁਰ, ਬਿੰਦਰਪਾਲ ਸਿੰਘ, ਕੁਲਦੀਪ ਸਿੰਘ ਸਿੱਧਪੁਰ ਆਦਿ ਸ਼ਾਮਲ ਹੋਏ। ਇਸ ਸਮੇਂ ਸਾਰੇ ਆਗੂਆਂ ਨੂੰ ਸੂਬਾ ਪ੍ਰਧਾਨ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਜਲਾਸ ਨਵੇਂ ਉਤਸਾਹ ਅਤੇ ਜਥੇਬੰਦੀ ਦੀ ਚੜ੍ਹਤ ਦੇ ਜੈਕਾਰਿਆਂ ਨਾਲ ਸਮਾਪਤ ਹੋਇਆ।।

LEAVE A REPLY

Please enter your comment!
Please enter your name here