ਸਰਕਾਰ ਵੱਲੋਂ ਮੰਗਾਂ ਨਾ ਮੰਨਣ ਤੇ ਕੌਂਸਲ ਆਫ ਜੂਨੀਅਰ ਇੰਜੀਨਿਅਰ ਸਰਕਰ ਨੇ ਸੰਘਰਸ਼ ਨੂੰ ਅੱਗੇ ਵਧਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੌਂਸਲ ਆਫ ਜੂਨੀਅਰ ਇੰਜੀਨਿਅਰ ਸਰਕਰ ਹੁਸ਼ਿਆਰਪੁਰ ਦੇ ਪ੍ਰਧਾਨ ਇੰਜੀ. ਸ਼ਾਮ ਸੁੰਦਰ ਮਹੇਂਦਰੂ ਅਤੇ ਸਕੱਤਰ ਇੰਜੀ.ਰਾਜੇਸ਼ ਆਨੰਦ ਨੇ ਇੱਕ ਸਾਂਜੇ ਬਿਆਨ ਰਾਹੀਂ ਪ੍ਰੈਸ ਨੂੰ ਦੱਸਿਆ ਕਿ ਪਾਵਰ ਵਿਭਾਗ ਦੇ ਜੇਈਜ ਨੂੰ ਪੰਜਾਬ ਸਰਕਾਰ ਦੇ ਜੇਈਜ ਦੀ ਤੁਲਨਾ ਵਿੱਚ ਘੱਟ ਮੁਢਲੀ ਤਨਖਾਹ ਦਿੱਤੀ ਜਾਣ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਪੀਐਸਪੀਸੀਐਲ/ਪੀਐਸਟੀਸੀਐਲ ਮੈਨੇਜਮੈਂਟ ਨਾਲ ਲੰਬਾ ਸੰਘਰਸ਼ ਚਲਦਾ ਆ ਰਿਹਾ ਹੈ, ਪਰ ਇਸਦੇ ਬਾਵਜੂਦ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਜੇਈਜ਼ ਦੀਆਂ ਜਾਇਜ਼ ਅਤੇ ਮੰਨੀਆਂ ਮੰਗਾਂ ਨੂੰ ਹੱਲ ਕਰਨ ਵਿੱਚ ਗੰਭੀਰ ਨਹੀਂ ਹੈ।

Advertisements

ਮੈਨੇਜਮੈਂਟ ਵੱਲੋਂ ਹਰ ਵਾਰ ਭਰੋਸਾ ਦੇ ਕੇ ਸੰਘਰਸ਼ ਨੂੰ ਟਾਲ ਦਿੱਤਾ ਜਾਂਦਾ ਹੈ। ਇਸ ਲਈ ਸਟੇਟ ਕਮੇਟੀ ਦੇ ਸੱਦੇ ਤੇ ਜੇਈ ਕੌਂਸਿਲ ਵੱਲੋ 27 ਅਕਤੂਬਰ ਤੋ 10 ਨਵੰਬਰ ਤੱਕ ਸਟੋਰਾਂ/ਐਮਈ ਲੈਬਜ ਦਾ, ਚੋਰੀ ਫੜਨ ਦਾ, ਚੈਕਿੰਗ ਦਾ, ਬਾਈਕਾਟ ਅਤੇ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਦਫਤਰੀ ਮੋਬਾਇਲ ਫੋਨ ਬੰਦ ਰੱਖਣ ਦਾ ਐਲਾਨ ਕੀਤਾ ਸੀ ਤੇ ਹੁਣ ਇਸ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ 11 ਨਵੰਬਰ ਤੋ 5 ਦਿਸੰਬਰ ਤੱਕ ਸਟੋਰਾਂ/ਐਮਈ ਲੈਬਜ ਦਾ, ਚੋਰੀ ਫੜਣ ਦਾ, ਚੈਕਿੰਗ ਕਰਨ ਦਾ, ਕੁਤਾਹੀ ਰਕਮ ਦੀ ਉਗਰਾਹੀ ਕਰਨ ਦਾ ਪੂਰਨ ਰੂਪ ਵਿੱਚ ਬਾਈਕਾਟ ਕੀਤਾ ਜਾਵੇਗਾ ਅਤੇ ਸਾਰੇ ਕੌਂਸਿਲ ਮੈਂਬਰ ਆਪਣਾ ਦਫਤਰੀ ਮੋਬਾਇਲ ਫੋਨ 11 ਨਵੰਬਰ ਤੋ 16 ਨਵੰਬਰ ਤਕ ਦਿਨ-ਰਾਤ ਬੰਦ ਰਖਣਗੇ। ਪਾਵਰ ਜੇਈਜ ਨੂੰ ਮੁਢਲੀ ਤਨਖਾਹ 16450/- ਰੁਪਏ ਦਿੱਤੀ ਜਾ ਰਹੀ ਹੈ, ਦੂਸਰੇ ਪਾਸੇ ਪੰਜਾਬ ਸਰਾਕਰ ਦੇ ਜੇਈਜ਼ ਨੂੰ 18250/-ਰੁਪਏ ਮੁਢਲੀ ਤਨਖਾਹ ਮਿਲ ਰਹੀ ਹੈ ਅੱਤੇ ਪਾਵਰ ਜੇਈਜ ਨੂੰ 19770/- ਰੁਪਏ ਦੀ ਮੁਢਲੀ ਤਨਖਾਹ ਮਿਲਣੀ ਬਣਦੀ ਹੈ, ਕਿਉਕਿ ਪਾਵਰ ਜੇਈਜ ਦਾ ਜਾੱਬ ਪੋਫਾਇਲ ਪੰਜਾਬ ਸਰਕਾਰ ਦੇ ਜੇਈਜ ਦੇ ਜਾੱਬ ਪ੍ਰੋਫਾਇਲ ਤੋਂ ਬਿਲਕੂਲ ਵੱਖਰਾ ਹੈ।

LEAVE A REPLY

Please enter your comment!
Please enter your name here