ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਅਦਾ ਕਰਨ ਦਾ ਸੁਨਿਹਰੀ ਮੋਕਾ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਲੋਕ ਹਿਤ ਵਿਚ ਫੈਸਲਾ ਲੈੰਦੇ ਹੋਏ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਦਫਤਰ ਨਗਰ ਨਿਗਮ ਨੂੰ ਅਦਾ ਕਰਨ ਦਾ ਸੁਨਿਹਰੀ ਮੋਕਾ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਪਠਾਨਕੋਟ ਸੰਯਮ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਦੀ ਅਦਾਇਗੀ ਸਬੰਧੀ ਮਿਤੀ 15 ਸਤੰਬਰ 2021 ਤੋ ਵਨ-ਟਾਈਮ-ਸੈਟਲਮੈਟ ਸਕੀਮ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 30 ਅਪ੍ਰੈਲ 2013 ਤੋ ਨਗਰ ਨਿਗਮ ਪਠਾਨਕੋਟ ਦੀ ਹਦੂਦ ਅੰਦਰ ਸਾਮਿਲ ਹਰੇਕ ਤਰ੍ਹਾਂ ਦੀਆਂ ਪ੍ਰਾਪਰਟੀਆਂ (ਰਿਹਾਇਸੀ,ਗੈਰ-ਰਿਹਾਇਸੀ, ਇੰਡਸਟਰੀਅਲ, ਸੋਪਿੰਗ ਕੰਪਲੈਕਸ, ਫਲੈਟਸ ਆਦਿ) ਤੇ ਸੈਲਫ ਅਸੈਸਮੈਂਟ ਅਧਾਰ ਤੇ ਪ੍ਰਾਪਰਟੀ ਟੈਕਸ ਲਾਗੂ ਕੀਤਾ ਗਿਆ ਸੀ, ਪ੍ਰੰਤੂ ਕੁੱਝ ਪ੍ਰਾਪਰਟੀਆਂ ਦੇ ਮਾਲਕਾ/ਕਾਬਜਕਾਰਾਂ ਵੱਲੋਂ ਅਜੇ ਤੱਕ ਵੀ ਆਪਣੀਆਂ ਸਬੰਧਤ ਪ੍ਰਾਪਰਟੀਆਂ ਦਾ ਬਣਦਾ ਪ੍ਰਾਪਰਟੀ ਟੈਕਸ ਦਫਤਰ ਨਗਰ ਨਿਗਮ ਨੂੰ ਅਦਾ ਨਹੀ ਕੀਤਾ ਗਿਆ ਹੈ। ਇਸ ਸਬੰਧੀ ਸੁਨਹਿਰੀ ਮੋਕਾ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਦੀ ਅਦਾਇਗੀ ਸਬੰਧੀ 15 ਸਤੰਬਰ 2021 ਤੋ ਵਨ-ਟਾਈਮ-ਸੈਟਲਮੈਟ ਸਕੀਮ ਜਾਰੀ ਕੀਤੀ ਹੈ।

Advertisements

ਡਿਪਟੀ ਕਮਿਸਨਰ ਨੇ ਅੱਗੇ ਦੱਸਿਆ ਕਿ ਇਸ ਸਕੀਮ ਅਨੁਸਾਰ ਵਿਤੀ ਸਾਲ 2013-14 ਤੋ ਵਿਤੀ ਸਾਲ 2019-20 ਤੱਕ ਬਣਦੀ ਪ੍ਰਾਪਰਟੀ ਟੈਕਸ ਦੀ ਰਕਮ ਸਮੇਤ ਵਿਆਜ ਅਤੇ ਪੈਨੇਲਟੀ (ਕੁੱਲ ਆਊਟ ਸਟੇਡਿੰਗ ਰਕਮ) ਅਤੇ ਵਿੱਤੀ ਸਾਲ 2020-21 ਤੱਕ ਬਣਦੀ ਪ੍ਰਾਪਰਟੀ ਟੈਕਸ ਦੀ ਰਕਮ ਇੱਕ ਮੁਸਤ ਜਮ੍ਹਾਂ ਕਰਵਾਉਣ ਤੇ 30 ਨਵੰਬਰ 2021 ਤੱਕ 10 ਫੀਸਦ ਰਾਹਤ ਪ੍ਰਾਪਤ ਕੀਤੀ ਜਾ ਸਕਦੀ ਹੈ । ਇਸ ਲਈ ਕਰਦਾਤਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪ੍ਰਾਪਰਟੀ ਟੈਕਸ ਦੇ ਬਕਾਏ ਦੀ ਕੁੱਲ ਆਊਟ ਸਟੈਡਿੰਗ ਰਕਮ ਇਕ ਮੁਸਤ ਜਮ੍ਹਾਂ ਕਰਵਾ ਕੇ ਪੰਜਾਬ ਸਰਕਾਰ ਦੀ ਇਸ ਸੁਨਿਹਰੀ ਸਕੀਮ ਦਾ ਲਾਭ ਲੈਣ।
   

LEAVE A REPLY

Please enter your comment!
Please enter your name here