ਭੰਗੀ ਚੋਅ ਵਿੱਚ ਮਿਲੀ ਆਰਿਅਨ ਹੰਸ ਦੀ ਖੂਨ ਨਾਲ ਲੱਥਪਥ ਲਾਸ਼, ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਸ਼ੁਰੂ ਕੀਤੀ ਜਾਂਚ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਹੁਸ਼ਿਆਰਪੁਰ ਦੇ ਭੰਗੀ ਚੋਅ ਵਿੱਚ ਖੂਨ ਨਾਲ ਲੱਥਪਥ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਸੂਚਨਾ ਤੋ ਬਾਅਦ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਹੈ। ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰ ਲਿਆ ਹੈ। ਬਾਕੀ ਲਾਸ਼ ਦੇ ਪੋਸਟਮਾਰਟ ਤੋ ਬਾਅਦ ਹੀ ਮੌਤ ਦੇ ਅਸਲ ਕਾਰਣਾ ਬਾਰੇ ਪਤਾ ਲਗੇਗਾ। ਮ੍ਰਤਕ ਦੀ ਪਹਿਚਾਣ ਹੋ ਗਈ ਹੈ।

Advertisements

ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਡੀਐਸਪੀ (ਐਚ) ਪਰਵੇਸ਼ ਚੋਪੜਾ ਨੇ ਦੱਸਿਆ ਕਿ ਪੁਲਿਸ ਨੂੰ ਸ਼ੁਕਰਵਾਰ ਸਵੇਰੇ ਸੂਚਨਾ ਮਿਲੀ ਕਿ ਭੰਗੀ ਚੋਅ ਵਿੱਚ ਇੱਕ ਨੌਜਵਾਨ ਦੀ ਖੂਨ ਨਾਲ ਲੱਥਪਥ ਲਾਸ਼ ਪਈ ਹੈ। ਕੁਝ ਦੂਰੀ ਤੇ ਹੀ ਇੱਕ ਦੋਪਹਿਆ ਵਾਹਨ ਵੀ ਖੱੜਾ ਸੀ। ਡੀਐਸਪੀ ਚੋਪੜਾ ਨੇ ਦੱਸਿਆ ਕਿ ਮ੍ਰਤਕ ਨੌਜਵਾਨ ਦੀ ਪਹਿਚਾਣ ਆਰਿਅਨ (ਊਮਰ 22-23 ਸਾਲ) ਪੁੱਤਰ ਹੰਸਰਾਜ ਹੰਸ, ਹਰੀ ਨਗਰ, ਹੁਸ਼ਿਆਰਪੁਰ ਦੇ ਰੂਪ ਵਿੱਚ ਹੋਈ ਹੈ। ਨੌਜਵਾਨ ਦੇ ਪਰਿਵਾਰਿਕ ਮੈਂਬਰਾ ਨੇ ਦਸਿਆ ਕਿ ਆਰਿਅਨ 10 ਨਵੰਬਰ ਨੂੰ ਉਨਾਂ ਨੂੰ ਇਹ ਕਿਹ ਕਿ ਗਿਆ ਸੀ ਕਿ ਉਹ ਬਾਹਰ ਕੁਝ ਖਾਣ-ਪੀਣ ਲਈ ਜਾ ਰਿਹਾ ਹੈ। ਉਸ ਦਿਨ ਤੋ ਊਹ ਮੁੜ ਘਰ ਨਹੀਂ ਪਰਤਿਆ। ਉਨਾਂ ਨੇ ਇਸ ਸਬੰਧ ਵਿੱਚ ਉਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ। ਜਿਸ ਤੋ ਬਾਅਦ ਪੁਲਿਸ ਨੇ ਇਸ ਸੰਬੰਧੀ ਇਸ਼ਤਿਹਾਰ ਅਤੇ ਵੱਖ-ਵੱਖ ਥਾਣੇਆਂ ਵਿੱਚ ਸੂਚਨਾ ਦਿਤੀ ਸੀ। ਪਰ ਸ਼ੁਕਰਵਾਰ ਨੂੰ ਭੰਗੀ ਚੋਅ ਵਿੱਚੋਂ ਬਰਾਮਦ ਲਾਸ਼ ਦੀ ਪਹਿਚਾਣ ਲਾਪਤਾ ਨੌਜਵਾਨ ਆਰਿਅਨ ਦੇ ਰੂਪ ਵਿੱਚ ਹੋਈ। ਡੀਐਸਪੀ ਪਰਵੇਸ਼ ਚੋਪੜਾ ਨੇ ਦਸਿਆ ਕਿ ਪੁਲਿਸ ਇਸ ਨੂੰ ਫਿਲਹਾਲ ਕਤਲ ਮਨ ਕੇ ਚਲ ਰਹੀ ਹੈ। ਬਾਕੀ ਪੋਸਟਮਾਰਟ ਦੀ ਰਿਪੋਰਟ ਤੋ ਬਾਅਦ ਮੌਤ ਦੇ ਅਸਲ ਕਾਰਣਾ ਬਾਰੇ ਪਤਾ ਚਲੇਗਾ। ਪੁਲਿਸ ਨੇ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਵਿਧਾਇਕ ਅਤੇ ਸਾਬਕਾ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਪਹੁੰਚੇ ਤੇ ਉਨਾਂ ਇਸ ਘਟਨਾ ਤੇ ਦੁੱਖ ਜਤਾਇਆ ਅਤੇ ਪਰਿਵਾਰ ਨੂੰ ਦਿਲਾਸਾ ਦਿਤਾ ਕਿ ਉਨਾਂ ਨੂੰ ਇਨਸਾਫ ਜਰੂਰ ਮਿਲੇਗਾ।

LEAVE A REPLY

Please enter your comment!
Please enter your name here