ਪ੍ਰਾਈਮਰੀ ਹੈਲਥ ਸੈਂਟਰ ਚੱਕੋਵਾਲ ਵਿਖੇ ਵਿਸ਼ਵ ਨਮੂਨੀਆ ਦਿਵਸ ਮੌਕੇ ਕੀਤਾ ਜਾਗਰੂਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਾਂਸ ਪ੍ਰੋਗਰਾਮ ਅਧੀਨ ਨਮੂਨੀਆ ਨਹੀਂ, ਤਾਂ ਬਚਪਨ ਸਹੀ ਵਿਸ਼ੇ ਤਹਿਤ ਅੱਜ ਵਿਸ਼ਵ ਨਮੂਨੀਆ ਦਿਵਸ ਮੌਕੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਅਤੇ ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਵਿੱਚ ਪੀ.ਐਚ.ਸੀ.ਚੱਕੋਵਾਲ ਵਿਖੇ ਜਾਰਗੂਕਤਾ ਪੈਦਾ ਕੀਤੀ ਗਈ। ਡਾ. ਮਨਵਿੰਦਰ ਕੌਰ ਮੈਡੀਕਲ ਅਫ਼ਸਰ ਵੱਲੋਂ 5 ਸਾਲ ਤੱਕ ਦੇ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕੀਤਾ ਗਿਆ ਅਤੇ ਬੱਚਿਆਂ ਦੇ ਮਾਪਿਆਂ ਨੂੰ ਨਮੂਨੀਆ ਤੋਂ ਬਚਾਅ ਬਾਰੇ ਦੱਸਿਆ ਗਿਆ।
ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਨਮੂਨੀਆਂ ਇੱਕ ਗੰਭੀਰ ਬਿਮਾਰੀ ਹੈ ਜੋ ਕਿ ਫੇਫੜਿਆਂ ਵਿੱਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ। ਦੇਸ਼ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਇਹ ਸਭ ਤੋਂ ਵੱਡਾ ਕਾਰਣ ਹੈ। ਖਾਂਸੀ ਅਤੇ ਜੁਕਾਮ ਦਾ ਵੱਧਣਾ, ਤੇਜ਼ੀ ਨਾਲ ਸਾਹ ਲੈਣਾ, ਸਾਹੀ ਲੈਂਦੇ ਸਮੇਂ ਪਸਲੀ ਚੱਲਣਾ ਜਾਂ ਛਾਤੀ ਦਾ ਥੱਲੇ ਧੱਸਣਾ, ਤੇਜ਼ ਬੁਖਾਰ ਹੋਣਾ, ਖਾ-ਪੀ ਨਾ ਸਕਣਾ, ਕਾਂਬਾ ਲਗਣਾ, ਸੁਸਤੀ ਜਾਂ ਜਿਆਦਾ ਨੀਂਦ ਆਦਿ ਨਮੂਨੀਆਂ ਦੇ ਲੱਛਣ ਹੈ। ਜੇਕਰ ਅਜਿਹੇ ਲੱਛਣ ਬੱਚੇ ਵਿੱਚ ਦਿਖਣ ਤਾਂ ਘਰੇਲੂ ਇਲਾਜ ਵਿੱਚ ਸਮਾਂ ਨਾ ਗਵਾਓ, ਬੱਚੇ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਲੈ ਜਾਓ।
ਡਾ. ਬਲਦੇਵ ਸਿੰਘ ਜੀ ਨੇ ਨਮੂਨੀਆਂ ਤੋਂ ਬਚਾਓ ਲਈ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਨਮ ਦੇ ਪਹਿਲੇ ਘੰਟੇ ਵਿੱਚ ਹੀ ਮਾਂਵਾਂ ਨੂੰ ਸਤਨਪਾਲ ਸ਼ੁਰੂ ਕਰਵਾ ਦੇਣਾ ਚਾਹੀਦਾ ਹੈ ਅਤੇ ਜਨਮ ਤੋਂ 6 ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। 6 ਮਹੀਨੇ ਬਾਅਦ ਓਪਰੀ ਠੋਸ ਖੁਰਾਕ ਸ਼ੁਰੂ ਕਰੋ। ਇਸ ਤੋਂ ਇਲਾਵਾ ਪੀਣ ਦਾ ਪਾਣੀ ਢੱਕ ਕੇ ਰੱਖੋ, ਖਾਣਾ ਪਕਾਉਣ ਤੇ ਖਵਾਉਣ ਤੋਂ ਪਹਿਲਾਂ ਹੱਥ ਸਾਬਣ ਨਾਲ ਜਰੂਰ ਧੋਵੋ। ਇਸ ਨਾਲ ਨਮੂਨੀਆਂ ਫੈਲਾਣ ਵਾਲੇ ਬੈਕਟੀਰੀਆ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ। ਬੱਚੇ ਦੇ ਸ਼ਰੀਰ ਨੂੰ ਢੱਕ ਕੇ ਰੱਖੋ ਸਰਦੀਆਂ ਵਿੱਚ ਉਨੀ ਕਪੜ੍ਹੇ ਪਹਿਨਾਓ ਅਤੇ ਜਮੀਨ ਤੇ ਨੰਗੇ ਪੈਰ ਨਾ ਚੱਲਣ ਦਿਓ। ਬੱਚੇ ਨੂੰ ਜੁਕਾਰ ਅਤੇ ਫਲੂ ਵਾਲੇ ਵਿਅਕਤੀਆਂ ਤੋਂ ਦੂਰੀ ਰੱਖੋ। ਨੂਮਨੀਆਂ ਵਾਲੇ ਮਰੀਜ਼ ਦੇ ਕੀਟਾਣੂ ਸਾਹ ਦੁਆਰਾ ਦੂਜੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਸਭ ਤੋਂ ਜਰੂਰੀ ਹੈ ਕਿ ਬੱਚੇ ਦਾ ਟੀਕਾਕਰਣ ਸਮੇਂ ਸਿਰ ਜਰੂਰ ਕਰਵਾਇਆ ਜਾਵੇ।

Advertisements

LEAVE A REPLY

Please enter your comment!
Please enter your name here