ਹਸਪਤਾਲ ਦੀ ਲਾਪਰਵਾਹੀ: ਮਹਿਲਾ ਨੂੰ ਚੜ੍ਹਾ ਦਿੱਤਾ ਗਲਤ ਬਲੱਡ ਗਰੁੱਪ, ਹੋਈ ਮੌਤ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਵਿੱਚ ਹਸਪਤਾਲ ਦੀ ਲਾਪਰਵਾਹੀ ਕਾਰਨ ਇੱਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ 25 ਸਾਲਾ ਮਹਿਲਾ ਨੂੰ ਹਸਪਤਾਲ ਦੇ ਸਟਾਫ ਵੱਲੋਂ ਕਥਿਤ ਤੌਰ ’ਤੇ ਗਲਤ ਗਰੁੱਪ ਦਾ ਖੂਨ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਕੁਟਰਾ ਬਲਾਕ ਦੇ ਪਿੰਡ ਬੁਡਾਕਾਟਾ ਦੀ ਰਹਿਣ ਵਾਲੀ ਸਰੋਜਨੀ ਕਾਕੂ ਨੂੰ ਵੀਰਵਾਰ ਨੂੰ ਰੁੜਕੇਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮਰੀਜ਼ ਸਿਕਲ ਸੈੱਲ ਅਨੀਮੀਆ ਤੋਂ ਪੀੜਤ ਸੀ ਅਤੇ ਉਸ ਨੂੰ ਖੂਨ ਚੜ੍ਹਾਉਣਾ ਪਿਆ।

Advertisements

ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਮਹਿਲਾ ਨੂੰ ਗਲਤ ਬਲੱਡ ਗਰੁੱਪ ਦਾ ਖੂਨ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਿਸ਼ਤੇਦਾਰ ਨੇ ਦੱਸਿਆ ਕਿ ਔਰਤ ਦਾ ਬਲੱਡ ਗਰੁੱਪ ‘ਓ’ ਪਾਜ਼ੇਟਿਵ ਹੈ ਪਰ ਉਸ ਨੂੰ ‘ਬੀ’ ਪਾਜ਼ੇਟਿਵ ਗਰੁੱਪ ਦਾ ਖੂਨ ਦਿੱਤਾ ਗਿਆ। ਕੁਤਰਾ ਥਾਣੇ ਦੇ ਇੰਸਪੈਕਟਰ ਬੀਕੇ ਬਿਹਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਹਸਪਤਾਲ ਦੇ ਸੁਪਰਡੈਂਟ ਜਗਦੀਸ਼ਚੰਦਰ ਬੇਹੜਾ ਨੇ ਲਾਪਰਵਾਹੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗਲਤ ਬਲੱਡ ਗਰੁੱਪ ਦਾ ਮਾਮਲਾ ਹੁੰਦਾ ਤਾਂ 10-15 ਮਿੰਟਾਂ ਵਿੱਚ ਮਰੀਜ਼ ਦੀ ਮੌਤ ਹੋ ਜਾਂਦੀ ਹੈ।

LEAVE A REPLY

Please enter your comment!
Please enter your name here