ਪ੍ਰਦੇਸ ਕਾਂਗਰਸ ਕਮੇਟੀ ਵਲੋ ਕੱਢੀ ਗਈ ਸਨਮਾਨ ਯਾਤਰਾ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਹਲਕਾ ਨਕੋਦਰ ਵਿੱਚ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਵਲੋ ਸਨਮਾਨ ਯਾਤਰਾ ਕੱਢੀ ਗੲੀ, ਜਿਸ ਵਿੱਚ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਐਸਸੀ ਡਿਪਾਰਟਮੈਂਟ ਪੰਜਾਬ ਦੇ ਚੈਅਰਮੈਨ ਡਾ.ਰਾਜ ਕੁਮਾਰ ਚੱਬੇਵਾਲ ਦੇ ਦਿਸ਼ਾ-ਨਿਰਦੇਸ਼ਾਂ ਤੇ ਪਰਮਜੀਤ ਗਿੱਲ ਚੇਅਰਮੈਨ ਐਸਸੀ ਡਿਪਾਰਟਮੈਂਟ ਰੂਲਰ ਵਲੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋ ਕੀਤੇ ਕੰਮ ਦੀ ਸ਼ਲਾਘਾ ਕੀਤੀ ਗਈ ਤੇ ਸਰਕਾਰ ਵਲੋ ਕੀਤੇ ਕੰਮਾਂ ਨੂੰ ਪਿੰਡ-ਪਿੰਡ ਤੇ ਘਰ-ਘਰ ਪਹੁੰਚਿਅਾਂ ਜਾਵੇਗਾ ਤੇ ਇਸ ਮੋਕੇ ਤੇ ਸਨਮਾਨ ਯਾਤਰਾ ਕੱਢੀ ਗਈ।

Advertisements

ਇਸ ਮੋਕੇ ਤੇ ਸੰਬੋਧਨ ਕਰਦਿਆ ਸੁਖਵਿੰਦਰ ਥਾਪਰ ਚੇਅਰਮੈਨ ਐਸਸੀ ਡਿਪਾਰਟਮੈਂਟ ਮੰਗਾ ਸਹੋਤਾ, ਬੂਟਾ ਰਾਮ ਘੲੀ, ਸੰਤੌਖ ਲਾਲ ਤੇ ਵੱਖ ਵੱਖ ਬੁਲਾਰਿਆ ਵਲੋ ਚੰਨੀ ਸਰਕਾਰ ਦੇ ਕੰਮਾ ਦੀ ਸ਼ਲਾਘਾ ਕੀਤੀ ਤੇ ਕਾਂਗਰਸ ਸਰਕਾਰ ਨੂੰ ਹੀ ਗਰੀਬਾਂ ਦੀ ਸੱਚੀ ਸਰਕਾਰ ਦੱਸਿਆ ਗਿਆ ਤੇ ਸਾਰੇ ਅਹੁਦੇਦਾਰਾ ਵਲੋ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੀ 2022 ਦੀਆਂ ਚੌਣਾ ਵਿੱਚ ਫਿਰ ਤੋ ਕਾਂਗਰਸ ਦੀ ਸਰਕਾਰ ਆਵੇਗੀ ਤੇ ਉਹ ਪੂਰੀ ਇਮਾਨਦਾਰੀ ਨਾਲ ਪਾਰਟੀ ਦਾ ਪ੍ਰਚਾਰ ਕਰਨਗੇ ।

LEAVE A REPLY

Please enter your comment!
Please enter your name here