22 ਸਾਲਾਂ ਲੜਕੀ ਦੀ ਸੱਪ ਲੜਨ ਨਾਲ ਹੋਈ ਮੌਤ, ਬਿਊਟੀਸ਼ੀਅਨ ਦਾ ਕਰਦੀ ਸੀ ਕੰਮ

ਖੰਨਾ (ਦ ਸਟੈਲਰ ਨਿਊਜ਼), ਪੰਕਜ। ਖੰਨਾ ਦੇ ਪਿੰਡ ਬਾਬਰਪੁਰ ਤੋ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਹਰਮਿੰਦਰ ਕੌਰ ਜਿਸ ਦੀ ਉਮਰ 22 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਮੀਂਹ ਪੈ ਰਿਹਾ ਸੀ ਜਿਸ ਕਾਰਨ ਉਹ ਘਰ ਦਾ ਸਮਾਨ ਢੱਕਣ ਲੱਗੀ ਸੀ ਅਤੇ ਸਮਾਨ ਦੇ ਵਿਚਕਾਰ ਇੱਕ ਸੱਪ ਬੈਠਾ ਹੋਇਆ ਸੀ ਜਿਸਨੇ ਉਸਦੇ ਪੈਰ ‘ਤੇ ਡੰਗ ਮਾਰਿਆ ਤੇ ਉਸਨੇ ਸੱਪ ਨੂੰ ਦੇਖ ਕੇ ਰੌਲਾ ਪਾ ਦਿੱਤਾ।

Advertisements

ਜਿਸ ਨਾਲ ਲੋਕ ਇੱਕਠੇ ਹੋ ਗਏ। ਕੁੱਝ ਲੋਕਾਂ ਨੇ ਪਰਿਵਾਰ ਮੈਬਰਾਂ ਨੂੰ ਹਸਪਤਾਲ ਲੈ ਕੇ ਜਾਣ ਦੀ ਸਲਾਹ ਦਿੱਤੀ ਅਤੇ ਕੁੱਝ ਲੋਕਾਂ ਨੇ ਸਪੇਰੇ ਕੋਲ ਲੈ ਕੇ ਜਾਣ ਦੀ ਸਲਾਹ ਦਿੱਤੀ ਸਪੇਰੇ ਨੇ ਉਸਨੂੰ ਮਣਕਾ ਲਗਾਉਣ ਤੋ ਬਾਅਦ ਵੀ ਉਸਦੀ ਸਿਹਤ ਨੂੰ ਕੋਈ ਫਰਕ ਨਹੀ ਪਿਆ ਤਾਂ ਉਸਨੂੰ ਸਰਕਾਰੀ ਹਸਪਤਾਲ ਲੈ ਗਏ ਅਤੇ ਰਸਤੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ।

LEAVE A REPLY

Please enter your comment!
Please enter your name here