ਕਰਮਚਾਰੀਆ ਨੇ ਦਿੱਤਾ ਸੂਬਾ ਪੱਧਰੀ ਰੋਸ ਧਰਨਾ ਅਤੇ ਫੁਕਿਆ ਹਲਕਾ ਵਿਧਾਇਕ ਰੂਪਨਗਰ ਦਾ ਪੁਤਲਾ

ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ । ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਪਿਛਲੇ ਦਿਨੀ ਕਰਮਚਾਰੀਆ ਨਾਲ ਕੀਤੇ ਗਏ ਦੁਰਵਿਵਹਾਰ ਮਾਨ ਸਨਮਾਨ ਦੇ ਠੇਸ ਪਹੁੰਚਾਉਣ ਦੇ ਰੋਸ ਵਜੋਂ ਸੂਬਾ ਬਾਡੀ ਵਲੋਂ ਲਏ ਗਏ ਫੈਸਲਾ ਅਨੁਸਾਰ ਜਿਲਾ ਰੂਪਨਗਰ ਵਿੱਚ ਹਲਕਾ ਵਿਧਾਇਕ ਦੇ ਖਿਲਾਫ ਰੋਸ਼ ਧਰਨਾ ਕੀਤਾ ਗਿਆ ਅਤੇ ਹਲਕਾ ਵਿਧਾਇਕ ਰੂਪਨਗਰ ਦਾ ਪੁਤਲਾ ਫੂਕਿਆ ਗਿਆ ਅਤੇ ਜੋਰਦਾਰ ਨਾਅਰੇਬਾਜੀ ਕੀਤੀ ਗਈ ਇਸ ਰੋਸ ਧਰਨੇ ਦੌਰਾਨ ਡੀ.ਸੀ ਦਫਤਰ, ਉਪ ਮੰਡਲ ਮੈਜਿਸਟਰੇਟ ਦਫਤਰ, ਤਹਿਸੀਲ ਦਫਤਰਾ ਦੇ ਕਰਮਚਾਰੀਆ ਵਿੱਚ ਹਲਕਾ ਵਿਧਾਇਕ ਰੂਪਨਗਰ ਦੇ ਵਿਰੁੱਧ ਬਹੁਤ ਜਿਆਦਾ ਰੋਸ ਪਾਇਆ ਗਿਆ।

Advertisements

ਇਸ ਮੌਕੇ ਸੂਬ ਪ੍ਰਧਾਨ ਤਜਿੰਦਰ ਸਿੰਘ ਨੰਗਲ, ਸੂਬ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ, ਸੂਬਾ ਵਿੱਤ ਸਕੱਤਰ ਕਰਵਿੰਦਰ ਚੀਮਾ, ਸੀ.ਆਰ.ਓ ਯੂਨੀਅਰ ਦੇ ਸੂਬਾ ਪ੍ਰਧਾਨ ਸ਼੍ਰੀ ਗੁਰਦੇਵ ਸਿੰਘ ਧੰਮ, ਸੀ.ਆਰ.ਓ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੁਖਚੈਨ ਸਿੰਘ ਚੰਨੀ, ਤਹਿਸੀਲਦਾਰ ਚੇਤਨ ਬੰਗੜ, ਤਹਿਸੀਲਦਾਰ ਕੁਲਦੀਪ ਸਿੰਘ ਅਤੇ ਹੋਰ ਉਹਨਾ ਦੇ ਸਾਥੀ, ਪੀ.ਐਸ.ਐਮ.ਐਸ.ਯੂ ਦੇ ਸੂਬਾ ਜਨਰਲ ਸਕੱਤਰ ਪਿੱਪਲ ਸਿੰਘ, ਜਿਲ੍ਹਾ ਰੂਪਨਗਰ ਦੇ ਡੀ.ਸੀ ਦਫਤਰ ਦੇ ਪ੍ਰਧਾਨ ਜਸਵੀਰ ਸਿੰਘ ਕੰਗ, ਪੀ.ਐਸ.ਐਮ.ਐਸ.ਯੂ ਜਿਲਾ ਰੂਪਨਗਰ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਗਰੇਵਾਲ ਅਤੇ ਵੱਖ ਵੱਖ ਵਿਭਾਗਾ ਦੇ ਸਾਥੀ ਸ਼ਾਮਲ ਹੋਏ । ਸੂਬਾ ਪ੍ਰਧਾਨ ਡੀ.ਸੀ ਦਫਤਰ ਕਰਮਚਾਰੀ ਯੂਨੀਅਨ ਵਲੋਂ ਕਰਮਚਾਰੀਆ ਨੂੰ ਸੰਬੋਧਿਤ ਕਰਦੇ ਹੋਏ ਹਲਕਾ ਵਿਧਾਇਕ ਵਲੋਂ ਕੀਤੇ ਗਏ ਦੁਰਵਿਵਹਾਰ ਦੀ ਕਰੜੇ ਸ਼ਬਦਾ ਵਿੱਚ ਨਿਖੇਧੀ ਕੀਤੀ ਗਈ ਅਤੇ ਹਲਕਾ ਵਿਧਾਇਕ ਵਲੋਂ ਆਪਣਾਏ ਗਏ ਅੜਿਅਲ ਵਤੀਰੇ ਦੀ ਵੀ ਨਿੰਦਾ ਕੀਤੀ ਗਈ। ਉਹਨਾ ਨੇ ਕਿਹਾ ਕਿ ਹਲਕਾ ਵਿਧਾਇਕ ਕਹਿ ਰਹੇ ਹਨ ਕਿ ਉਹ ਕੀ ਉਹ ਆਮ ਆਦਮੀ ਹਨ ਅਤੇ ਉਹਨਾ ਵਿੱਚ ਕੋਈ ਆਕੜ ਜਾ ਹੰਕਾਰ ਨਹੀ ਹੈ ਤਾਂ ਉਹ ਕਰਮਚਾਰੀਆ ਦੇ ਵਿੱਚ ਆ ਕੇ ਆਪਣੇ ਵਲੋਂ ਕੀਤੇ ਗਏ ਦੁਰਵਿਵਹਾਰ ਹੀ ਮਾਫੀ ਮੰਗਣ ਤਾਂ ਜੋ ਆਮ ਜਨਤਾ ਨੂੰ ਆਪਣੇ ਕੰਮ ਕਰਵਾਉਣ ਵਿੱਚ ਨਿਜਾਤ ਮਿਲ ਸਕੇ। ਇਸ ਮੌਕੇ ਸੂਬਾ ਪ੍ਰਧਾਨ ਜੀ ਵਲੋਂ ਅਗਲੇ ਸੰਘਰਸ਼ ਦਾ ਐਲਾਨ ਕਰਦੇ ਹੋਏ ਕਿਹਾ ਕਿ ਆਉਣ ਵਾਲੀ ਮਿਤੀ 27-7-2023 ਤੋਂ 30-07-2023 ਤੱਕ ਪੰਜਾਬ ਦੇ ਸਮੂਹ ਡੀ.ਸੀ ਦਫਤਰ ਦੇ ਕਰਮਚਾਰੀ ਅਤੇ ਸੀ.ਆਰ.ਓ ਯੂਨੀਅਨ ਦੇ ਅਧਿਕਾਰੀ ਕਲਮਛੋੜ ਹੜਤਾਲ ਤੇ ਰਹਿਣਗੇ ਅਤੇ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਅਗਲੇ ਸੰਘਰਸ਼ ਦਾ ਐਲਾਨ ਮਿਤੀ 30-7-2023 ਨੂੰ ਸੂਬਾ ਪੱਧਰੀ ਮੀਟਿੰਗ ਕਰਨ ਉਪਰੰਤ ਕੀਤਾ ਜਾਵੇਗਾ। ਇਸ ਹੜਤਾਲ ਨਾਲ ਆਮ ਜਨਤਾ ਨੂੰ ਹੋਣ ਵਾਲੀ ਸਾਰੀ ਪ੍ਰੇਸ਼ਾਨੀ ਦੀ ਜਿੰਮੇਵਾਰੀ ਹਲਕਾ ਵਿਧਾਇਕ ਰੂਪਨਗਰ ਦੀ ਹੋਵੇਗੀ।

ਇਸ ਮੌਕੇ ਤੇ ਡਰਾਈਵਰ ਯੂਨੀਅਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪਲਵਿੰਦਰ ਸਿੰਘ, ਡੀ.ਸੀ ਰੂਪਨਗਰ ਦੇ ਸਮੂਹ ਮੁਲਾਜਮ ਅਤੇ ਕਮਿਸ਼ਨਰ ਦਫਤਰ ਰੂਪਨਗਰ ਦੇ ਸਮੂਹ ਮੁਲਾਜਮ, ਦਫਤਰ ਸਿਵਲ ਸਰਜਨ ਰੂਪਨਗਰ ਦੇ ਸਮੂਹ ਮੁਲਾਜਮ, ਪੀ.ਡਿਬਲਿਊ ਡੀ ਦਫਤਰ ਦੇ ਸਮੂਹ ਮੁਲਾਜਮ , ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਸਮੂਹ ਮੁਲਾਜਮ ਅਤੇ ਹੋਰ ਵੱਖ ਵੱਖ ਵਿਭਾਗ ਦੇ ਕਰਮਚਾਰੀ ਇਸ ਰੋਸ ਧਰਨੇ ਅਤੇ ਅਰਥੀ ਫੂਕ ਮੁਜਾਹਰੇ ਵਿੱਚ ਸ਼ਮੂਲੀਅਤ ਕੀਤੀ ਗਈ।

LEAVE A REPLY

Please enter your comment!
Please enter your name here