ਬਾਲੀਵੁੱਡ ਤਜੱਰਬਿਆਂ ਨੂੰ ਪਾਲੀਵੁੱਡ ‘ਚ ਲੈ ਕੇ ਆ ਰਿਹੈ: ਕੁਲਜੀਤ ਮਲਹੋਤਰਾ

ਚੰਡੀਗੜ੍ਹ (ਦ ਸਟੈਲਰਨ ਨਿਊਜ਼)। ਕ੍ਰਿਮੀਨਲ, ਜ਼ਿਲ੍ਹਾ ਸੰਗਰੂਰ, ਵਾਰਨਿੰਗ ਵਰਗੀਆ ਫ਼ਿਲਮਾਂ ਤੋਂ ਬਾਅਦ ਹੁਣ ਸਸਪੈਂਸ਼ ਭਰੀ ਇੱਕ ਹੋਰ ਫ਼ਿਲਮ ‘ਸ਼ਾਤਰ’ ਦਾ ਟਰੇਲਰ ਦਰਸ਼ਕਾਂ ਵਿੱਚ ਚਰਚਾ ਬਣਿਆ ਹੋਇਆ ਹੈ। ਨਿਰਮਾਤਾ ਨਿਰਦੇਸ਼ਕ ਕੇ.ਐੱਸ ਮਲਹੋਤਰਾ ਆਪਣੇ ਬਾਲੀਵੁੱਡ ਤਜੱਰਬਿਆਂ ਅਧਾਰਤ ਬਣਾਈ ਇਸ ਫ਼ਿਲਮ ਰਾਹੀਂ ਦਰਸ਼ਕਾਂ ਨੂੰ ਨਵੇਂ ਮਨੋਰੰਜਨ ਨਾਲ ਜੋੜੇਗਾ। ਇਸ ਫ਼ਿਲਮ ਦੀ ਕਹਾਣੀ ਇੱਕ ਕਾਤਲ ਅਪਰਾਧੀ ਰਣਜੀਤ ਦੀ ਖੌਫਨਾਕ ਸੋਚ ਅਤੇ ਕਾਰਨਾਮਿਆਂ ਅਧਾਰਤ ਹੈ, ਜਿਸਦਾ ਕਿਰਦਾਰ ਬਾਲੀਵੁੱਡ ਅਦਾਕਾਰ ਮੁੱਕਲ ਦੇਵ ਨੇ ਨਿਭਾਇਆ ਹੈ। ਫ਼ਿਲਮ ਦੀ ਨਾਇਕਾ ਨੈਸ਼ਨਲ ਅਵਾਰਡ ਜੇਤੂ ਅਦਾਕਾਰਾ ਦਿਵਿਆ ਦੱਤਾ ਹੈ। ਫ਼ਿਲਮ ਦੀ ਕਹਾਣੀ ਮੁੱਕਲ ਦੇਵ ਅਤੇ ਦਿਵਿਆ ਦੱਤਾ ਦੇ ਇਰਦ ਗਿਰਦ ਘੁੰਮਦੀ ਹੈ।

Advertisements

ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਦੱਸਿਆ ਕਿ ਬਾਲੀਵੁੱਡ ਪੱਧਰ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ ਜੋ ਸਾਡੇ ਆਸ ਪਾਸ ਵਾਪਰਦੀਆਂ ਖੌਫ਼ਨਾਕ ਘਟਨਾਵਾਂ ਤੋਂ ਪ੍ਰੇਰਿਤ ਔਰਤ ਦੀਆਂ ਭਾਵਨਾਵਾਂ ਨਾਲ ਜੁੜੀ ਸਸਪੈਂਸ਼  ਭਰਪੂਰ ਕਹਾਣੀ ਅਧਾਰਤ ਹੈ ਜਿਸ ਵਿਚ ਦਰਸ਼ਕਾਂ ਨੂੰ ਰੁਮਾਂਸ ਅਤੇ ਐਕਸ਼ਨ ਵੀ ਵੇਖਣ ਨੂੰ ਮਿਲੇਗਾ । ਫ਼ਿਲਮ ਦੇ ਸੰਗੀਤ ਦੀ ਗੱਲ੍ਹ ਕਰੀਏ ਤਾਂ ਇਸ ਵਿੱਚ ਸਿਰਫ਼ ਦੋ ਗੀਤ ਹਨ। ਇੱਕ ਗੀਤ ਨਾਮੀਂ ਗਾਇਕ ਮਾਸਟਰ ਸਲੀਮ ਨੇ ਗਾਇਆ ਹੈ, ਦੂਸਰਾ ਨੀਰਜ਼ ਸ਼੍ਰੀਧਰ ਅਤੇ ਪ੍ਰੀਆ ਮਲਿੱਕ ਨੇ ਗਾਇਆ ਹੈ। ਫ਼ਿਲਮ ਦਾ ਸੰਗੀਤ ਵਿਨੈ ਵਿਨਾਅਕ ਵੱਲੋਂ ਤਿਆਰ ਕੀਤਾ ਗਿਆ ਹੈ।

ਗੀਤ ਰਾਏ ਕਲਸੀ ਅਤੇ ਭਾਨੂ ਠਾਕੁਰ ਨੇ ਲਿਖੇ ਹਨ।ਹੌਲੀ ਬੇਸਿਲ ਫ਼ਿਲਮ ਦੇ ਬੈਨਰ ਹੇਠ ਡਾ. ਮਨਬੀਰ ਸਿੰਘ ਯੂ ਐੱਸ ਏ ਦੀ ਪੇਸ਼ਕਸ਼ ਇਸ ਫ਼ਿਲਮ ਵਿੱਚ ਦਿਵਿਆ  ਦੱਤਾ, ਮੁੱਕਲ ਦੇਵ, ਦੇਵ ਸ਼ਰਮਾ, ਸ਼ਮੀਕਸ਼ਾ ਭੱਟਨਾਗਰ, ਦੀਪ ਰਾਜ ਰਾਣਾ ਅਤੇ ਅਮਨ ਧਾਲੀਵਾਲ ਨੇ ਮੁੱਖ ਭੂਮਿਕਾ ਨਿਭਾਈ ਹੈ। ਨਿਰਮਾਤਾ ਨਿਰਦੇਸ਼ਕ ਕੇ ਐੱਸ ਮਲਹੋਤਰਾ ਦੀ ਗੱਲ੍ਹ ਕਰੀਏ ਤਾਂ ਉਸਦਾ ਪਿਛੋਕੜ ਬਾਲੀਵੁੱਡ ਦੇ ਇੱਕ ਸੰਗੀਤਕ ਘਰਾਣੇ ਨਾਲ ਹੈ। ਉਸਦੇ ਪਿਤਾ ਹਰੀ ਅਰਜਨ ਆਪਣੇ ਸਮੇਂ ਦੇ ਇੱਕ ਨਾਮੀਂ ਸੰਗੀਤ ਨਿਰਦੇਸ਼ਕ ਰਹੇ।

ਕੇ ਐੱਸ ਮਲਹੋਤਰਾ ਆਪਣੇ ਪਿਤਾ ਵਾਂਗ ਹੀ ਫ਼ਿਲਮ ਕਲਾ ਨਾਲ ਜੁੜਿਆ ਹੋਇਆ ਹੈ, ਅਨੇਕਾਂ ਧਾਰਮਿਕ ਐਲਬਮਾਂ ਕਰਨ ਦੇ ਇਲਾਵਾ ਉਸਨੇ ਪੰਜਾਬੀ ਫ਼ਿਲਮਾਂ ‘ਖਾਲਸਾ ਮੇਰੋ ਰੂਪ ਹੈ ਖ਼ਾਸ’’ ਅਤੇ ‘ਮਿੱਟੀ ਦਾ ਬਾਵਾ’ ਪੰਜਾਬੀ ਸਿਨੇਮੇ ਨੂੰ ਦਿੱਤੀਆ। ਇਹ ਉਨ੍ਹਾਂ ਦੀ ਤੀਸਰੀ ਪੰਜਾਬੀ ਫ਼ਿਲਮ ਹੈ। ਜਿਸਨੂੰ ਬਤੌਰ ਨਿਰਮਾਤਾ-ਨਿਰਦੇਸ਼ਕ ਲੈ ਕੇ ਆਏ ਹਨ। ਗੁਰਵਿੰਦਰ ਕੌਰ ਰੌਜੀ ਇਸ ਫ਼ਿਲਮ ਦੀ ਸਹਿ ਨਿਰਮਾਤਾ ਹੈ। 28 ਜੁਲਾਈ ਨੂੰ ਓਮ ਜੀ ਗਰੁੱਪ ਵਲੋਂ ਵਿਸ਼ਵ ਪੱਧਰ ਦੇ ਰਿਲੀਜ਼ ਕੀਤੀ ਜਾ ਰਹੀ ਇਹ ਫ਼ਿਲਮ ਪੰਜਾਬੀ ਸਿਨੇਮੇ ਨੂੰ ਇੱਕ ਨਵਾਂ ਦੌਰ ਨਾਲ ਜੋੜੇਗੀ। ਯਕੀਨਣ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਨੂੰ ਪਸੰਦ ਆਵੇਗੀ।

LEAVE A REPLY

Please enter your comment!
Please enter your name here