ਵਿਧਾਇਕ ਪਿੰਕੀ ਤੇ ਡਿਪਟੀ ਕਮਿਸ਼ਨਰ ਨੇ ਪੱਤਰਕਾਰ ਸਵ: ਰਤਨ ਲਾਲ ਦੀ ਪਤਨੀ ਦੇਵਕੀ ਨੂੰ 10 ਲੱਖ ਦਾ ਚੈੱਕ ਕੀਤਾ ਭੇਟ

ਫਿਰੋਜ਼ਪੁਰ ( ਦ ਸਟੈਲਰ ਨਿਊਜ਼): ਕੋਰੋਨਾ ਵਾਇਰਸ ਕਾਰਨ ਫਿਰੋਜ਼ਪੁਰ ਦੇ ਲੀਵਿੰਗ ਇੰਡੀਆ ਚੈਨਲ ਦੇ ਫੋਟੋਗ੍ਰਾਫਰ-ਪੱਤਰਕਾਰ ਸਵ: ਰਤਨ ਲਾਲ ਦੀ ਮੌਤ ਹੋ ਗਈ ਸੀ ਜਿਸ ਦੀ ਮਿਹਨਤ ਅਤੇ ਇਮਾਨਦਾਰੀ ਦੇ ਕੰਮ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਵਜੋਂ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ। ਅੱਜ ਵਿਧਾਇਕ ਸ੍ਰ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਵੱਲੋਂ ਰਤਨ ਲਾਲ ਦੇ ਘਰ, ਫਿਰੋਜ਼ਪੁਰ ਵਿਖੇ ਪੱਤਰਕਾਰ ਭਾਈਚਾਰੇ ਦੀ ਹਾਜ਼ਰੀ ਵਿੱਚ ਸਵ. ਪੱਤਰਕਾਰ ਦੀ ਪਤਨੀ ਸ੍ਰੀਮਤੀ ਦੇਵਕੀ ਨੂੰ 10 ਲੱਖ ਦੀ ਰਾਸ਼ੀ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਿਰੋਜ਼ਪੁਰ ਅਰੁਣ ਚੌਧਰੀ ਵੀ ਮੌਜੂਦ ਸਨ।

Advertisements

ਇਸ ਮੌਕੇ ਸ੍ਰ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜੇ ਹਨ ਅਤੇ ਹੋਰ ਕੋਈ ਵੀ ਲੋੜ ਪੈਣ ਤੇ ਉਨ੍ਹਾਂ ਵੱਲੋਂ ਸਵ. ਪੱਤਰਕਾਰ ਦੇ ਪਰਿਵਾਰ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਸਵ: ਰਤਨ ਲਾਲ ਵੱਲੋਂ ਪੱਤਰਕਾਰਤਾ ਵਿਚ ਕੀਤੇ ਗਏ ਇਮਾਨਦਾਰੀ ਅਤੇ ਮਿਹਨਤ ਦੇ ਕੰਮ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਰਤਨ ਲਾਲ ਨੂੰ ਮਿਹਨਤੀ, ਚੰਗੇ ਤੇ ਨੇਕ ਗੁਣਾਂ ਦਾ ਧਾਰਨੀ ਇਨਸਾਨ ਦੱਸਿਆ ਜੋ ਕੋਰੋਨਾ ਦੇ ਸੰਕਟਕਾਲ ਦੌਰਾਨ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣਾ ਕੰਮ ਕਰਦੇ ਰਹੇ।

ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਬਲਵੀਰ ਬਾਠ,  ਪ੍ਰੈਸ ਕਲੱਬ ਪ੍ਰਧਾਨ ਫਿਰੋਜ਼ਪੁਰ ਮਨਦੀਪ ਕੁਮਾਰ, ਲੀਵਿੰਗਿ ਇੰਡੀਆਂ ਦੇ ਪੱਤਰਕਾਰ ਸੰਨੀ ਚੌਪੜਾ, ਪੱਤਰਕਾਰ ਵਿਜੇ ਮੋਂਗਾ, ਗੌਰਵ ਮਾਨਿਕ, ਰਾਜੇਸ਼ ਕਟਾਰੀਆ, ਕਮਲ ਮਲਹੋਤਰਾ, ਅਕਸ਼ੇ ਗਲਹੋਤਰਾ, ਸੁਖਦੇਵ ਗੁਰੇਜਾ, ਹਰੀਸ਼ ਮੋਂਗਾ ਸਮੇਤ ਕਈ ਹੋਰ ਸੀਨੀਅਰ ਪੱਤਰਕਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here