ਸਿਕੰਦਰ ਸਹੋਤਾ ਆਊਟਸੋਰਸ ਕਰਮਚਾਰੀ ਦਸੂਹਾ ਦੇ ਪ੍ਰਧਾਨ ਨਿਯੁਕਤ

ਦਸੂਹਾ (ਦ ਸਟੈਲਰ ਨਿਊਜ਼)। ਰਿਪੋਰਟ: ਮਨੂੰ ਰਾਮਪਾਲ। ਨਗਰ ਕੌਂਸਲ ਦਸੂਹਾ ਦੇ ਸਮੂਹ ਆਊਟਸੋਰਸ ਸਿਸਟਮ ਅਧੀਨ ਕੰਮ ਕਰਦੇ ਕਰਮਚਾਰੀਆ ਵੱਲੋਂ ਬਾਬਾ ਬਰਫਾਨੀ ਲੰਗਰ ਹਾਲ ਵਿਖੇ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਨਗਰ ਕੌਂਸਲ ਦਸੂਹਾ, ਟਾਂਡਾ, ਹਰਿਆਣਾ ਮੁਕੇਰੀਆ, ਤਲਵਾੜਾ ਅਤੇ ਗੜਦੀਵਾਲ ਦੇ ਆਊਟਸੋਰਸ ਮੁਲਜਾਮ ਸ਼ਾਮਿਲ ਹੋਏ। ਇਸ ਮੋਕੇ ਤੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਪੰਜਾਬ ਦੇ ਪ੍ਰਧਾਨ ਸਰਦਾਰੀ ਲਾਲ ਸ਼ਰਮਾ, ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ ਵਿਸ਼ੇਸ ਤੋਰ ਤੇ ਸਾਮਿਲ ਹੋਏ ਅਤੇ ਸਮੂਹ ਆਊਟਸੋਰਸ ਮੁਲਾਜਮ ਨਗਰ ਪਾਲਿਕਾ ਕਰਮਚਾਰੀ ਸੰਗਠਨ ਵਿੱਚ ਸਾਮਿਲ ਹੋਏ।

Advertisements

ਇਸ ਮੋਕੇ ਤੇ ਸੰਗਠਨ ਵਿੱਚ ਸਾਮਿਲ ਹੋਏ ਮੁਲਾਜਮਾਂ ਨੇ ਕਿਹਾ ਕਿ ਅਸੀ ਸੰਗਠਨ ਵਿੱਚ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਾਂਗੇ। ਇਸ ਮੋਕੇ ਤੇ ਸਰਦਾਰੀ ਲਾਲ ਸ਼ਰਮਾ ਅਤੇ ਕੁਲਵੰਤ ਸਿੰਘ ਸੈਣੀ ਨੇ ਸਿਕੰਦਰ ਸਹੋਤਾ ਨੁੰ ਆਊਟਸੋਰਸ ਕਰਮਚਾਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੋਕੇ ਤੇ ਅਮਰਦੀਪ, ਮੋਹਿਤ, ਪਰਮਿੰਦਰ ਸਿੰਘ, ਸੰਦੀਪ ਸਿੰਘ, ਸਰਵਣ ਸਿੰਘ, ਨਨੀਤਾ ਸ਼ਰਮਾ, ਨੀਰੂ ਠਾਕੁਰ, ਮਨਜੀਤ ਸਿੰਘ ਟਾਂਡਾ , ਪੂਜਾ ਹਰਿਆਣਾ, ਬੀਰਬਲ ਗੜਦੀਵਾਲ, ਨਵੀਤਾ ਸ਼ਰਮਾ ਤਲਵਾੜਾ, ਸੁਜਿੰਦਰਪਾਲ ਸਿੰਘ ਤਲਵਾੜਾ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here