“ਹੁਸ਼ਿਆਰਪੁਰ ਦੀ ਬਣੇ ਪਹਿਚਾਣ, ਹਰ ਵੋਟਰ ਕਰੇ ਮਤਦਾਨ” ਨਾਲ ਗੂੰਜਿਆ ਰੇਲਵੇ ਮੰਡੀ ਸਕੂਲ ਦੇ ਆਸਪਾਸ ਦਾ ਇਲਾਕਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਹੁਸ਼ਿਆਰਪੁਰ ਅਪਨੀਤ ਰਿਆਤ ਦੇ ਆਦੇਸ਼ਾਂ ਅਨੁਸਾਰ ਜ਼ਿਲਾ ਸਵੀਪ ਨੋਡਲ ਇੰਚਾਰਜ ਸ਼ੈਲੇਂਦਰ ਠਾਕੁਰ ਅਤੇ ਸਕੂਲ ਪ੍ਰਿੰਸੀਪਲ ਲਲਿਤਾ ਰਾਣੀ ਦੀ ਯੋਗ ਅਗਵਾਈ ਹੇਠ ਸਵੀਪ ਤਹਿਤ ਵੋਟਰ ਜਾਗਰੂਕਤਾ ਅਭਿਆਨ ਤਹਿਤ ਰੋਡ ਮਾਰਚ ਦਾ ਆਯੋਜਨ ਕੀਤਾ ਗਿਆ। ਇਸ ਰੋਡ ਮਾਰਚ ਨੂੰ ਸਕੂਲ ਪ੍ਰਿੰਸੀਪਲ ਲਲਿਤਾ ਰਾਣੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੋਡ ਮਾਰਚ ਸਕੂਲ ਸਵੀਪ ਇੰਚਾਰਜ ਸੰਜੀਵ ਅਰੋੜਾ ਦੀ ਸਰਪ੍ਰਸਤੀ ਹੇਠ ਸਕੂਲ ਦੇ ਨਾਲ ਲਗਦੇ ਰਿਹਾਇਸ਼ੀ ਇਲਾਕਿਆਂ ਅਤੇ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਵਾਪਸ ਸਕੂਲ ਪਰਤ ਆਇਆ । ਇਸ ਮਾਰਚ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਉਨ੍ਹਾਂ ਨੇ ਹੱਥ ਵਿਚ ਫੜੀਆਂ ਤਖ਼ਤੀਆਂ ਰਾਹੀਂ ਅਤੇ ਉੱਚੀ ਉੱਚੀ ਨਾਅਰੇ ਬੋਲ ਕੇ ਪੁਰਾਣੇ ਅਤੇ ਨਵੇਂ ਬਣੇ ਵੋਟਰਾਂ ਨੂੰ ਆਪਣੇ ਹੱਕ ਦਾ ਇਸਤੇਮਾਲ ਕਰਨ ਲਈ ਅਤੇ ਦੇਸ਼ ਦੇ ਲੋਕਤੰਤਰ ਵਿੱਚ ਆਪਣਾ ਯੋਗਦਾਨ ਦੇਣ ਲਈ ਜਾਗਰੂਕ ਕੀਤਾ ।

Advertisements

ਪ੍ਰਿੰਸੀਪਲ ਦੇ ਜੋਸ਼ੀਲੇ ਭਾਸ਼ਨ ਅਤੇ ਉਚੇਚੀ ਪ੍ਰੇਰਨਾ ਕਾਰਨ ਬੱਚਿਆਂ ਨੇ ਇਸ ਰੋਡ ਮਾਰਚ ਦੇ ਅਸਲ ਮਕਸਦ ਨੂੰ ਬਹੁਤ ਹੀ ਸ਼ਿੱਦਤ ਨਾਲ ਅੰਜਾਮ ਦਿੱਤਾ। ਇਸ ਰੋਡ ਮਾਰਚ ਵਿਚ ਲੈਕਚਰਾਰ ਅਪਰਾਜਿਤਾ ਕਪੂਰ, ਰਵਿੰਦਰ ਕੌਰ, ਪ੍ਰਵੀਨ ਕੁਮਾਰੀ, ਵੰਦਨਾ ਬਾਹਰੀ, ਅਮਰਜੀਤ ਕੌਰ, ਰਾਜੇਸ਼ ਕੁਮਾਰ, ਰਵਿੰਦਰ ਕੁਮਾਰ ਅਤੇ ਯਸ਼ਪਾਲ ਸਿੰਘ ਨੇ ਬਾਖ਼ੂਬੀ ਸ਼ਿਰਕਤ ਕੀਤੀ ਅਤੇ ਅਨੁਸ਼ਾਸਨ ਬਣਾਈ ਰੱਖਣ ਵਿਚ ਉਚੇਚਾ ਯੋਗਦਾਨ ਦਿੱਤਾ ।

LEAVE A REPLY

Please enter your comment!
Please enter your name here