ਨਸ਼ਾ ਮੁਕਤੀ ਮੁਲਾਜ਼ਮ ਯੂਨੀਅਨ ਵਲੋਂ 6 ਦਿਸੰਬਰ ਤੋਂ ਮੁਕੰਮਲ ਹੜਤਾਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੌਰਮਿੰਟ ਡਰੱਗ ਡੀ-ਅਡਿਕਸ਼ਨ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੀ ਕਾਲ ਤੇ ਰਾਜ ਦੇ ਸਮੂਹ ਸਰਕਾਰੀ ਨਸ਼ਾ ਮੁਕਤੀ ਕੇਦਰਾਂ,ਸਰਕਾਰੀ ਰੀਹੈਬਲੀਟੇਸ਼ਨ ਸੈਟਰਾ,ਤੇ ਓ.ਓ.ਏ.ਟੀ. ਕਲੀਨਿਕ ਮੁਕੰਮਲ ਅਣਮਿਥੇ ਸਮੇਂ ਲਈ ਬੰਦ ਰਹਿਣਗੇ । ਇਸ ਮੌਕੇ ਤੇ ਜਿਲ੍ਹਾਂ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਨੇ ਕਿਹਾ ਕਿ ਅਸੀਂ ਆਪਣੀ ਬੇਨਤੀਆ ਸਰਕਾਰ ਦੇ ਨੁਮਾਇਦਿਆਂ ਤੱਕ ਪਹੁੰਚਾਈਆਂ ਪਰ ਕਿਸੇ ਵੀ ਵਿਧਾਇਕ,ਕੈਬਨਿਟ ਮੰਤਰੀਆ, ਖੁਦ ਮੁੱਖ ਮੰਤਰੀ ਪੰਜਾਬ ਜੀ ਨੇ ਵੀ ਸਾਡੀ ਬੇਨਤੀ ਤੇ ਅਜੇ ਤੱਕ ਅਣਗੋਲਿਆ ਹੀ ਕੀਤਾ ਅਸੀ 2014 ਤੋ ਹੀ ਪੰਜਾਬ ਭਰ ਦੇ ਵਿੱਚ ਮਿਸ਼ਨ ਤੰਦਰੁਸਤ ਪੰਜਾਬ ,ਨਸ਼ਾ ਮੁਕਤ ਪੰਜਾਬ, ਤੇ ਮਿਸ਼ਨ ਫਤਿਹ ਕੋਰੋਨਾ ਯੋਧਿਆ ਵਾਂਗ ਆਪਣੀ ਜਾਣ ਦੀ ਪਰਵਾਹ ਕੀਤੇ ਬਿਨ੍ਹਾਂ ਨਿਯਮਿਤ ਸੇਵਾਵਾਂ ਨਿਭਾਇਆ ਪਰ ਸਾਨੂੰ ਨਿਰਾਸ਼ਾ ਤੋ ਇਲਾਵਾ ਕੁਝ ਨਹੀ ਮਿਲਿਆ ।

Advertisements

ਇਸ ਮੌਕੇ ਚੰਦਨ ਸੋਨੀ ਸੂਬਾ ਸਲਾਹਾਕਾਰ ਨੇ ਕਿਹਾ ਕਿ ਮੁਲਾਜ਼ਮ ਵਰਗ ਨਹੀ ਚਾਹੁੰਦਾ ਹੜਤਾਲਾ,ਰੈਲੀਆਂ ਜਲੂਲ ਕਰਨਾ ਪਰ ਪੰਜਾਬ ਸਰਕਾਰ ਦੀ ਤੁਗਲਕੀ ਨੀਤੀ ਦੇ ਕਾਰਨ ਅਤੇ ਮਤਰੇਈ ਮਾਂ ਵਰਗਾਂ ਸਲੂਕ ਕਰਨ ਮੁਲਾਜ਼ਮਾਂ ਹੜਤਾਲਾ ਦੇ ਰਾਹ ਚੁਣਨਾ ਪੈ ਰਿਹਾ ਉਨ੍ਹਾਂ ਨੇ ਕਿਹਾ ਇਸ ਨਾਲ ਪੰਜਾਬ ਭਰ ਚ ਤਕਰੀਬਨ 8-9 ਲੱਖ ਮਰੀਜ਼ ਸਫਰ ਕਰਨਗੇ ਜਿਸ ਦੀ ਜਿੰਮੇਵਾਰੀ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਦੀ ਹੀ ਹੋਵੇਗੀ ।

LEAVE A REPLY

Please enter your comment!
Please enter your name here