ਪਿੰਡ ਮੰਡਿਆਲਾ ਵਿਖੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਬਲਾਕ-2 ਦੇ ਪਿੰਡ ਮੰਡਿਆਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡਿਪਟੀ ਡਾਇਰੈਕਟਰ ਡੇਅਰੀ ਦਵਿੰਦਰ ਸਿੰਘ ਨੇ ਵਿਭਾਗ ਵਲੋਂ ਵੱਖ-ਵੱਖ ਕੰਪੋਨੈਟਾਂ ‘ਤੇ ਦਿੱਤੀ ਜਾ ਰਹੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ।

Advertisements

-ਨੌਜਵਾਨਾਂ ਨੂੰ ਸਹਾਇਕ ਧੰਦੇ ਸ਼ੁਰੂ ਕਰਨ ਲਈ ਕੀਤਾ ਪ੍ਰੇਰਿਤ

ਸਾਬਕਾ ਡਿਪਟੀ ਡਾਇਰੈਕਟਰ ਡੇਅਰੀ ਹਰਸ਼ਰਨ ਸਿੰਘ ਨੇ ਦੇਸੀ ਗਾਂਵਾ ਦੀਆਂ ਨਸਲਾਂ ਅਤੇ ਨਸਲ ਸੁਧਾਰ ਬਾਰੇ, ਡਾਇਰੈਕਟਰ ਆਰਸੇਟੀ ਪੀ.ਐਨ.ਬੀ. ਸ੍ਰੀ ਕੇ.ਜੀ. ਸ਼ਰਮਾ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਕਿੱਤਾ ਮੁੱਖੀ ਸਿਖਲਾਈਆਂ ਬਾਰੇ, ਸਾਬਕਾ ਵੈਟਨਰੀ ਅਫ਼ਸਰ ਡਾ. ਹਰਜੀਤ ਸਿੰਘ ਨੇ ਪਸ਼ੂਆਂ ਦੀਆਂ ਆਮ ਬੀਮਾਰੀਆਂ ਬਾਰੇ, ਵੈਟਨਰੀ ਅਫ਼ਸਰ ਨਸਰਾਲਾ ਡਾ. ਸਤਵਿੰਦਰ ਸਿੰਘ ਨੇ ਪਸ਼ੂਆਂ ਦੇ ਮਨਸੂਈ ਗਰਭਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਿਨੇ ਸ਼ਰਮਾ ਨੇ ਦੁਧਾਰੂ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ, ਡੇਅਰੀ ਵਿਕਾਸ ਇੰਸਪੈਕਟਰ ਹਰਵਿੰਦਰ ਸਿੰਘ ਨੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਡੇਅਰੀ ਵਿਕਾਸ ਇੰਸਪੈਕਟਰ ਯੋਗੇਸ਼ਵਰ, ਡੇਅਰੀ ਫੀਲਡ ਸਹਾਇਕ ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਗੁਰਜੀਤ ਕੌਰ, ਮਨਜੀਤ ਕੌਰ, ਗੁਰਮੇਸ਼ ਸਿੰਘ, ਦਵਿੰਦਰ ਕੌਰ ਢੋਡੇ ਮਜਾਰਾ, ਧਰਮਪਾਲ, ਵਿਰਦੀ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਸ੍ਰੀ ਵਿਲੀਅਮ ਅਤੇ ਅਸ਼ਵਨੀ ਕੁਮਾਰ ਵਲੋਂ ਹਾਜ਼ਰ ਡੇਅਰੀ ਫਾਰਮਰਾਂ ਨੂੰ ਹਰੇ ਚਾਰੇ ਦਾ ਅਚਾਰ ਅਤੇ ਹੇਅ ਬਾਰੇ ਸੀ.ਡੀ. ਵਿਖਾਈ ਗਈ।

LEAVE A REPLY

Please enter your comment!
Please enter your name here