ਸਹਿਕਾਰੀ ਬੈਂਕ ਜਹਾਨ ਖੇਲਾਂ ਨੇ ਪਿੰਡ ਖੜਕਾਂ ਵਿਖੇ ਲਵਗਾਇਆ ਵਿੱਤੀ ਸਾਖਰਤਾ ਕੈਂਪ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਕੇਂਦਰੀ ਸਹਿਕਾਰੀ ਬੈਂਕ ਵੱਲੋਂ ਮਨਾਏ ਜਾ ਰਹੇ ਵਿੱਤੀ ਸਾਖਰਤਾ ਹਫਤੇ ਤਹਿਤ ਬ੍ਰਾਂਚ ਜਹਾਨ ਖੇਲਾਂ ਵੱਲੋਂ ਪਿੰਡ ਖੜਕਾਂ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸਹਿਕਾਰੀ ਸਭਾਵਾਂ ਦੇ ਮੈਂਬਰ ਕਿਸਾਨਾਂ ਅਤੇ ਆਮ ਲੋਖਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।

Advertisements

ਇਸ ਮੋਕੇ ਬ੍ਰਾਂਚ ਮੈਨੇਜਰ ਵਰਿੰਦਰ ਬਿਕਰਮ ਸਿੰਘ ਵੱਲੋਂ ਮੋਬਾਈਲ ਬੈਂਕਿੰਗ, ਪੇਅ ਟੀ ਐੱਮ, ਕੇ.ਵਾਈ.ਸੀ. ਅਤੇ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਨ ਸਕੀਮਾਂ ਜੇ.ਐੱਲ.ਜੀ., ਈ.ਰਿਕਸ਼ਾ, ਗ੍ਰੀਨ ਐਨਰਜੀ ਆਦਿ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਸਹਿਕਾਰੀ ਸਭਾ ਖੜਕਾਂ ਦੇ ਮੀਤ ਪ੍ਰਧਾਨ ਰਣਧੀਰ ਸਿੰਘ, ਸਕੱਤਰ ਪਰਮਜੀਤ ਸਿੰਘ, ਜੀਤ ਲਾਲ ਸਰਪੰਚ ਡੱਲੇਵਾਲ, ਜੈ ਰਾਮ ਲੰਬਰਦਾਰ ਡੱਲੇਵਾਲ, ਜਗਦੀਸ਼ ਸਿੰਘ ਸਾਬਕਾ ਸਰਪੰਚ ਖੜਕਾਂ, ਰਾਜ ਬਹਾਦਰ, ਗੁਰਬਖਸ਼ ਸਿੰਘ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here