ਸਟੇਟ ਪੱਧਰੀ ਲੋਕ ਨਾਚ ਪ੍ਰਤਿਯੋਗਿਤਾ ਵਿੱਚ ਰੇਲਵੇ ਮੰਡੀ ਸਕੂਲ ਦੀ ਕਸ਼ਿਸ਼ ਸੁਮਨ ਨੇ ਪਹਿਲਾ ਅਤੇ ਗੁਰਕਮਲਪ੍ਰੀਤ ਕੌਰ ਨੇ ਦੂਜਾ ਸਥਾਨ ਕੀਤਾ ਹਾਸਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਲਾ ਉਤਸਵ 2021 ਲਈ ਸਟੇਟ ਪੱਧਰ ਤੇ ਸਰਕਾਰੀ ਕੰਨਿਆ ਸੀ.ਸੈ. ਸਮਾਰਟ ਸਕੂਲ ਰੇਲਵੇ ਮੰਡੀ ਦੀਆਂ ਦੋ ਵਿਦਿਆਰਥਣਾਂ ਨੇ ਇਕ ਵਾਰ ਫਿਰ ਤੋਂ ਇਨਾਮ ਪ੍ਰਾਪਤ ਕਰਕੇ ਸਕੂਲ ਦੇ ਨਾਂ ਨਾਲ ਹੋਰ ਸਿਤਾਰੇ ਜੜ੍ਹ ਦਿੱਤੇ। ਇਸ ਖ਼ੁਸ਼ੀ ਨੂੰ ਸਾਂਝੀ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਲਲਿਤਾ ਅਰੋੜਾ ਨੇ ਦੱਸਿਆ ਕਿ ਸਕੂਲ ਦੀਆ ਵਿਦਿਆਰਥਣਾਂ ਨੇ ਲਗਾਤਾਰ ਚੌਥੀ ਵਾਰ ਸਟੇਟ ਪੱਧਰ ਤੇ ਰਵਾਇਤੀ ਲੋਕ ਨਾਚ ਵਿੱਚ ਪਹਿਲਾਂ ਸਥਾਨ ਅਤੇ ਦੂਜੀ ਵਾਰ 3 ਡੀ ਆਰਟ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਹੈ, ਜੋਕਿ ਬਹੁਤ ਮਾਨ ਵਾਲੀ ਗੱਲ ਹੈ। ਲੋਕ ਨਾਚ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੀ ਕਸ਼ਿਸ਼ ਸੁਮਨ ਅਤੇ ਆਰਟ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਗੁਰਕਮਲਪ੍ਰੀਤ ਕੌਰ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ।

Advertisements

ਪ੍ਰਿੰਸੀਪਲ ਮੈਡਮ ਨੇ ਦਸਿਆ ਕਿ ਦੋਵੇਂ ਵਿਦਿਆਰਥਣਾਂ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਹਨ। ਉਹਨਾਂ ਨੇ ਮਾਨ ਪ੍ਰਾਪਤ ਕਰਨ ਵਾਲੀਆ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਅਤੇ ਨੈਸ਼ਨਲ ਪੱਧਰ ਤੇ ਹਿੱਸਾ ਲੈਣ ਜਾ ਰਹੀ ਵਿਦਿਆਰਥਣ ਕਸ਼ਿਸ਼ ਸੁਮਨ ਨੂੰ ਅਸ਼ੀਰਵਾਦ ਦਿੱਤਾ। ਇਹਨਾਂ ਵਿਦਿਆਰਥਣਾਂ ਨੂੰ ਸੇਧ ਦੇਣ ਵਾਲੇ ਅਧਿਆਪਕ ਕਮਲਜੀਤ ਕੌਰ, ਤਰਨਪ੍ਰੀਤ ਕੌਰ, ਜੋਗਿੰਦਰ ਕੌਰ, ਕੁਲਵਿੰਦਰ ਕੌਰ ਨੂੰ ਵੀ ਸਨਮਾਨਿਤ ਕੀਤਾ ।

LEAVE A REPLY

Please enter your comment!
Please enter your name here