ਚੰਨੀ ਅਤੇ ਕੇਜਰੀਵਾਲ ਦੋਵੋਂ ਸਰਕਾਰ ਚਲਾਉਣ ਵਿੱਚ ਗੰਭੀਰ ਨਹੀਂ: ਵੀਰ ਪ੍ਰਤਾਪ ਰਾਣਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੰਗਰੇਜ਼ੀ ਵਿੱਚ ਪੰਜਾਬ ਨੂੰ ‘‘ਦ ਸਮਾਈਲਿੰਗ ਸੋਲ ਆਫ ਇੰਡੀਆਕਿਹਾ ਜਾਂਦਾ ਹੈ ਜਿਸ ਦਾ ਅਰਥ ਭਾਰਤ ਦੀ ਮੁਸਕਰਾਉਂਦੀ ਆਤਮਾ, ਇਹ ਅਸੀਂ ਨਹੀਂ ਇਹ ਇਕ ਅੰਗਰੇਜ਼ ਯਾਤਰੀ ਅਤੇ ਲੇਖਕ ਨੇ ਕਿਹਾ, ਪਰ ਦੁਖ ਹੁੰਦਾ ਹੈ ਕਿ ਅੱਜ ਸਾਡੇ ਨੇਤਾਵਾਂ ਨੇ ਪੈਸੇ ਦੇ ਲਾਲਚ ਵਿੱਚ ਇਸ ਮੁਸਕਰਾਉਂਦੀ ਆਤਮਾ ਨੂੰ ਕਰਜ਼ਾਈ ਆਤਮਾ ਬਣਾ ਦਿੱਤਾ ਹੈ। ਪ੍ਰਕ੍ਰਿਤਿਕ ਅਤੇ ਸਮਾਜਿਕ ਵਾਤਾਵਰਣ ਪ੍ਰੇਮੀ ਵੀਰ ਪ੍ਰਤਾਪ ਰਾਣਾ ਨੇ ਦੱਸਿਆ ਕਿ ਉਨਾਂ ਨੇ ਪੰਜਾਬ ਨੁੰ ਬਚਾਉਣ ਦੇ ਲਈ ਜੇਲਾਂ ਤੱਕ ਕੱਟੀਆਂ, ਪਰ ਦੁੱਖ ਇਸ ਗੱਲ ਦਾ ਹੈ ਕਿ ਪੰਜਾਬ ਦੀ ਜਨਤਾ ਹਮੇਸ਼ਾ ਤੋਂ ਹੀ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੇ ਝੂਠੇ ਵਾਅਦਿਆਂ ਵਿੱਚ ਆ ਕੇ ਆਪਣਾ ਵੋਟ ਹਰ ਪੰਜ ਸਾਲ ਖਰਾਬ ਕਰ ਲੈਂਦੀ ਹੈ ਤੇ ਪੰਜਾਬ ਦੀ ਮੂਲ ਸਮੱਸਿਆ ਦੇ ਪ੍ਰਤੀ ਕੋਈ ਨੇਤਾ ਕਦੀ ਕੋਈ ਗੱਲ ਨਹੀਂ ਕਰਦਾ। ਜਿਵੇਂ ਧਰਤੀ ਨੀਚੇ ਦਾ ਪਾਣੀ ਪੰਜਾਬ ਵਿੱਚ ਖਤਮ ਹੋਣ ਦੇ ਕਗਾਰ ਤੇ ਹੈ, ਦਿਨ ਪ੍ਰਤੀ ਦਿਨ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਸਰੀਰਿਕ ਬਿਮਾਰੀਆਂ ਵੱਧ ਰਹੀਆਂ ਹਨ, ਕਿਸਾਨ ਕੰਗਾਲ ਹੁੰਦਾ ਜਾ ਰਿਹਾ ਹੈ ਅਤੇ ਜਨਤਾ ਇਨ੍ਹਾਂ ਸਭ ਤੋਂ ਬੇਖਬਰ ਸੁੱਤੀ ਹੋਈ ਹੈ। ਵੀਰ ਪ੍ਰਤਾਪ ਰਾਣਾ ਨੇ ਕਿਹਾ ਕਿ ਜੇ ਜਨਤਾ ਘੱਟੋ ਘੱਟ ਦੇਸ਼ ਦੀਆਂ ਅਦਾਲਤਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਟਿੱਪਣੀਆਂ ਤੇ ਹੀ ਧਿਆਨ ਦੇਵੇ ਤਾਂ ਦੇਸ਼ ਦਾ ਭਲਾ ਹੋ ਜਾਵੇਗਾ। ਇਹ ਵਰਣਨ ਯੋਗ ਹੈ ਕਿ ਮਾਣਯੋਗ ਦਿੱਲੀ ਹਾਈ ਕੋਰਟ ਵਲੋਂ ਹਾਲ ਹੀ ਵਿੱਚ ਦਿੱਲੀ ਵਿੱਚ ਵੱਧ ਰਹੀਆਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਅਤੇ ਡੇਂਗੂ ਬੁਖਾਰ ਦੇ ਬਾਰੇ ਵਿੱਚ ਕਿਹਾ ਕਿ ਕੀ ਦਿੱਲੀ ਸਰਕਾਰ ਨੂੰ ਲਕਵਾ ਮਾਰ ਗਿਆ ਹੈ। ਵੀਰ ਪ੍ਰਤਾਪ ਰਾਣਾ ਨੇ ਅੱਜ ਕਿਹਾ ਕਿ ਮਾਣਯੋਗ ਹਾਈ ਕੋਰਟ ਦੀ ਇਹ ਟਿੱਪਣੀ ਬਹੁਤ ਹੀ ਗੰਭੀਰ ਹੈ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਬਹੁਤ ਹੀ ਵੱਡਾ ਪ੍ਰਸ਼ਨ ਚਿੰਨ੍ਹ ਖੜਾ ਕਰਦੀ ਹੈ।

Advertisements

ਵੀਰ ਪ੍ਰਤਾਪ ਰਾਣਾ ਨੇ ਕਿਹਾ ਕਿ ਆਏ ਦਿਨ ਕੇਜਰੀਵਾਲ ਅਤੇ ਪੰਜਾਬ ਦੀ ਚੰਨੀ ਸਰਕਾਰ ਪੰਜਾਬ ਦੇ ਲੋਕਾਂ ਤੋਂ ਵੋਟ ਲੈਣ ਲਈ ਝੂਠੇ ਵਾਅਦੇ ਕਰ ਰਹੀ ਹੈ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਹੋਵੇ ਜਾਂ ਦਿੱਲੀ ਹਾਈਕੋਰਟ ਹੋਵੇ, ਦੋਨੋਂ ਹੀ ਮਾਣਯੋਗ ਅਦਾਲਤਾਂ ਵਲੋਂ ਦੋਵੇਂ ਹੀ ਪ੍ਰਦੇਸ਼ਾਂ ਦੀਆਂ ਸਰਕਾਰਾਂ ਤੇ ਗੰਭੀਰ ਟਿੱਪਣੀ ਇਹ ਦਰਸਾਉਂਦਾ ਹੈ ਕਿ ਦੋਵੇਂ ਹੀ ਸਰਕਾਰਾਂ ਸਰਕਾਰ ਚਲਾਉਣ ਵਿੱਚ ਗੰਭੀਰ ਨਹੀਂ ਹਨ। ਇਹ ਦੋਨੋਂ ਸਰਕਾਰਾਂ ਝੂਠੀ ਵਾਹਵਾਹੀ ਅਤੇ ਲੋਕਾਂ ਨੂੰ ਗੁਮਰਾਹ ਕਰਕੇ ਲੋਕਾਂ ਦੇ ਟੈਕਸ ਦੇ ਪੈਸਿਆਂ ਤੇ ਡਾਕਾ ਪਾਉਣ ਦੇ ਕੰਮ ਵਿੱਚ ਰੁਝੀ ਹੋਈ ਹੈ। ਵੀਰ ਪ੍ਰਤਾਪ ਰਾਣਾ ਨੇ ਦੱਸਿਆ ਕਿ ਅੱਜ ਤੋਂ ਤਿੰਨ-ਚਾਰ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਪੁਛਿਆ ਸੀ ਕਿ ਤੁਸੀਂ ਅਜੇ ਤੱਕ ਨਸ਼ੇ ਦਾ ਕਾਰੋਬਾਰ ਕਰਨ ਵਲਿਆਂ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਅਸੀਂ ਤਾਂ ਤੁਹਾਨੂੰ ਰੋਕਿਆ ਨਹੀਂ, ਜੋ ਕਿ ਇਹ ਦਰਸਾਉਂਦਾ ਹੈ ਕਿ ਚੰਨੀ ਸਰਕਾਰ ਨਸ਼ੇ ਦਾ ਕਾਰੋਬਾਰ ਹੋਵੇ ਜਾਂ ਰੇਤ ਮਾਫੀਆ ਹੋਵੇ ਕਿਸੀ ਤੇ ਵੀ ਕਾਰਵਾਈ ਕਰਨ ਵਿੱਚ ਗੰਭੀਰ ਨਹੀਂ ਹਨ ਅਤੇ ਦਿੱਲੀ ਦਰਬਾਰ ਤੋਂ ਸਰਕਾਰ ਚਲ ਰਹੀ ਹੈ। ਉਥੇ ਵੀਰ ਪ੍ਰਤਾਪ ਰਾਣਾ ਨੇ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਦੇ ਇਲਾਵਾ ਡੇਂਗੂ ਬੁਖਾਰ ਨਾਲ ਹੋ ਰਹੀਆਂ ਮੌਤਾਂ ਤੇ ਮਾਣਯੋਗ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਕੀ ਕੇਜਰੀਵਾਲ ਸਰਕਾਰ ਨੂੰ ਲਕਵਾ ਮਾਰ ਗਿਆ ਹੈ ? ਇਹ ਟਿੱਪਣੀ ਦਰਸਾਉਂਦੀ ਹੈ ਕਿ ਕੇਜਰੀਵਾਲ ਦਿੱਲੀ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ ਅਤੇ ਦਿੱਲੀ ਛੱਡ ਕੇ ਪੰਜਾਬ ਦੀ ਜਨਤਾ ਨੂੰ ਧੋਖਾ ਦੇਣ ਲਈ ਪੰਜਾਬ ਦੇ ਦੌਰੇ ਕਰ ਰਹੇ ਹਨ। ਵੀਰ ਪ੍ਰਤਾਪ ਰਾਣਾ ਨੇ ਪੰਜਾਬ ਦੀ ਜਨਤਾ ਨੂੰ ਅਗਾਹ ਕਰਦੇ ਹੋਏ ਕਿਹਾ ਕਿ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਤੁਸੀਂ ਚੰਨੀ ਸਰਕਾਰ ਅਤੇ ਕੇਜਰੀਵਾਲ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਗੌਰ ਕਰੋ ਅਤੇ ਦੋਵੇਂ ਹੀ ਸਰਕਾਰਾਂ ਨੂੰ ਮਾਣਯੋਗ ਹਾਈ ਕੋਰਟ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਉਣ ਵਾਲੀਆਂ ਪੰਜਾਬ ਚੋਣਾਂ ਵਿੱਚ ਵੋਟ ਕਰਨ, ਨਹੀਂ ਤਾਂ ਪਹਿਲਾਂ ਹੀ ਕੰਗਾਲੀ ਦੇ ਦੌਰ ਵਿਚੋਂ ਗੁਜ਼ਰ ਰਹੇ ਪੰਜਾਬ ਦੇ ਇਹ ਨਾਸਮਝ ਲੋਕਾਂ ਨੂੰ ਹੋਰ ਟੋਏ ਵਿੱਚ ਸੁੱਟ ਦੇਣਗੇ। ਵੀਰ ਪ੍ਰਤਾਪ ਰਾਣਾ ਨੇ ਕਿਹਾ ਕਿ ਮਾਣਯੋਗ ਹਾਈ ਕੋਰਟ ਵਲੋਂ ਕੀਤੀ ਗਈ ਟਿੱਪਣੀ ਬਹੁਤ ਹੀ ਗੰਭੀਰ ਹੈ ਅਤੇ ਪੰਜਾਬ ਦੀ ਜਨਤਾ ਨੂੰ ਇਨ੍ਹਾਂ ਟਿੱਪਣੀਆਂ ਤੇ ਗਹਿਰਾਈ ਨਾਲ ਸੋਚ ਵਿਚਾਰ ਕਰਕੇ ਆਉਣ ਵਾਲੀਆਂ ਵਿਧਾਨਸਭਾ ਦੀਆਂ ਚੋਣਾਂ ਵਿੱਚ ਨੁਮਾਇੰਦੇ ਚੁਣਨ ਦੇ ਵਿਚਾਰ ਕਰਨਾ ਚਾਹੀਦਾ ਹੈ। ਵੀਰ ਪ੍ਰਤਾਪ ਰਾਣਾ ਨੇ ਕਿਹਾ ਕਿ ਆਏ ਦਿਨ ਕਾਂਗਰਸ ਅਤੇ ‘‘ਆਪ ਪੰਜਾਬੀਆਂ ਨਾਲ ਕਰ ਰਹੇ ਝੂਠੇ ਵਾਅਦੇ ਪੰਜਾਬ ਨੂੰ ਗੰਭੀਰ ਪਰਿਸਥਿਤੀਆਂ ਵਿੱਚ ਪਾ ਦੇਣਗੇ ਅਤੇ ਇਹ ਦੂਜੇ ਤੇ ਦੋਸ਼ ਲਗਾਉਣ ਦਾ ਕੰਮ ਜਾਰੀ ਰੱਖਣਗੇ ਅਤੇ ਜਨਤਾ ਨੂੰ ਬੇਹਾਲ ਕਰ ਦੇਣਗੇ।

LEAVE A REPLY

Please enter your comment!
Please enter your name here