ਕਿੱਲੀ ਚਾਹਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਸੂਬਾ ਪੱਧਰੀ ਰੈਲੀ 14 ਦਸੰਬਰ ਨੂੰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਸ਼੍ਰੋਮਣੀ ਅਕਾਲੀ ਦਲ ਵਲੋਂ 14 ਦਸੰਬਰ ਨੂੰ ਮੋਗਾ ਵਿੱਖੇ (ਕਿੱਲੀ ਚਾਹਲ) ਹੋਣ ਜਾ ਰਹੀ ਰੈਲੀ ਦੇ ਸੰਬੰਧ ‘ਚ ਸ ਸੁਖਦੀਪ ਸਿੰਘ ਸ਼ੂਕਾਰ ਸੀਨੀਅਰ ਕੌਮੀ ਮੀਤ ਪ੍ਰਧਾਨ ਜੀ ਵਲੋਂ ਇੱਕ ਮੀਟਿੰਗ ਸਟੇਟ ਗੁਰਦਵਾਰਾ ਸਾਹਿਬ ਕਪੂਰਥਲਾ ਵਿੱਖੇ ਕੀਤੀ ਗਈ, ਜਿਸ ਵਿੱਚ ਸਾਰੇ ਯੂਥ ਅਕਾਲੀ ਦਲ ਦੇ ਪੰਜਾਬ ਅਤੇ ਸ਼ਹਿਰੀ ਔਹਦੇਦਾਰਾ ਨੇ ਸ਼ਿਰਕਤ ਕੀਤੀ ਗਈ ।

Advertisements

ਇਸ ਮੌਕੇ ਸ ਸ਼ੂਕਾਰ ਵਲੋਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਇਆ ਦੱਸਿਆ ਕਿ 14 ਤਾਰੀਖ ਦੀ ਰੈਲੀ ਨੂੰ ਸਫਲ ਬਣਾਉਣ ਸਾਰੇ ਔਹਦੇਦਾਰ ਸਾਹਿਬਾਨ ਆਪਣੇ ਨਾਲ ਵੱਡੀ ਗਿਣਤੀ ‘ਚ ਵਰਕਰਾਂ ਦਾ ਕਾਫ਼ਿਲਾ ਲੈ ਕੇ ਆਪਣਾ ਵਡਮੁੱਲਾ ਯੋਗਦਾਨ ਦੇਣ।ਇਸ ਮੌਕੇ ਬਿਕਰਮ ਸਿੰਘ ਉੱਚਾ, ਵਿੱਕੀ ਗੁਜਰਾਲ, ਅਜੈ ਸ਼ਰਮਾ, ਅਵੀ ਰਾਜਪੂਤ,ਮਨੀ ਬਹਿਲ,ਸੇਵਾ ਸਿੰਘ ਪੱਡਾ, ਜਸਬੀਰ ਸਿੰਘ ਪੱਡਾ, ਗੁਰਪ੍ਰੀਤ ਸਿੰਘ ਚੀਮਾ,ਤਨਵੀਰ ਸਿੰਘ ਫਿਆਲੀ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here