ਸ਼ਹੀਦਾਂ ਦੀ ਸ਼ਹਾਦਤਾਂ ਨੂੰ ਨਮਨ ਕਰਨਾ ਚਾਹੀਦਾ ਹੈ ਨਾ ਕੀ ਓਹਨਾ ਦੇ ਨਾਮ ਤੇ ਕੋਈ ਕਿੰਤੂ-ਪਰੰਤੂ ਕਰਨੀ ਚਾਹੀਦੀ ਹੈ: ਅਵੀ ਰਾਜਪੂਤ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਸ਼ਹੀਦ ਭਗਤ ਸਿੰਘ ਚੌਂਕ ਕਪੂਰਥਲਾ ਵਿਖ਼ੇ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਅਵੀ ਰਾਜਪੂਤ ਅਤੇ ਉਨ੍ਹਾਂ ਦੀ ਟੀਮ ਵੱਲੋ ਫੁੱਲ ਮਾਲਾਵਾ ਪਾ ਕੇ ਮਨਾਯਾ ਗਿਆ ਅਤੇ ਇਸ ਮੌਕੇ ਅਵੀ ਰਾਜਪੂਤ ਨੇ ਲੋਕਾਂ ਨੂੰ ਅਪੀਲ ਕਿਤੀ ਕਿ ਉਹਨਾਂ ਨੂੰ ਭਗਤ ਸਿੰਘ ਜੀ ਦੇ ਦਿਖਾਏ ਰਸਤੇ ਤੇ ਚਲਣਾ ਚਾਹੀਦਾ ਹੈ ਨਾ ਕੀ ਸਿਰਫ ਉਨ੍ਹਾਂ ਦੀ ਫੋਟੋਵਾ ਦਫਤਰਾਂ ਵਿਚ ਲਗਾ ਕੇ ਉਨ੍ਹਾਂ ਦੇ ਨਾਮ ਤੇ ਰਾਜਨੀਤੀ ਕਰਨ ਤੋਂ ਬਾਜ ਆਣਾ ਚਾਹੀਦਾ ਹੈ ਜੇ ਭਗਤ ਸਿੰਘ ਜੀ ਨੇ ਆਪਣੀ ਜਵਾਨੀ ਵਿਚ ਆਜ਼ਾਦੀ ਦੀ ਲੜਾਈ ਨਾ ਲੜੀ ਹੁੰਦੀ ਤਾ ਅੱਜ ਉਹਨਾਂ ਸੱਭ ਨੂੰ ਖੁਲੇ ਆਸਮਾਨ ਦੇ ਥੱਲੇ ਸਾਹ ਲੈਣ ਦੀ ਵੀ ਆਜ਼ਾਦੀ ਨਾ ਹੁੰਦੀ ।

Advertisements

ਸ਼ਹੀਦ ਭਗਤ ਸਿੰਘ ਜੀ ਨੇ ਯੂਥ ਲਈ ਇਕ ਮਿਸਾਲ ਕਾਇਮ ਕਿੱਤੀ ਸੀ ਕੀ ਯੂਥ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿਸੇ ਵੀ ਮੁਲਕ ਨੂੰ ਜਾਂ ਸੂਬੇ ਨੂੰ ਚੰਗੀ ਦਿਸ਼ਾ ਦੇਣ । ਪਰ ਅੱਜ ਕੁੱਝ ਲੋਕ ਸਿਰਫ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਤੇ ਭਗਤ ਸਿੰਘ ਜੀ ਨੂੰ ਯਾਦ ਕਰਦੇ ਹਨ। ਪਰ ਭਗਤ ਸਿੰਘ ਜੀ ਨੇ ਹਰ ਇਕ ਇਨਸਾਨ ਦੀ ਆਜ਼ਾਦੀ ਲਈ ਆਪਣੀ ਜਾਨ ਦੀ ਭਾਰੀ ਜਵਾਨੀ ਵਿਚ ਕੁਰਬਾਨੀ ਦੇ ਦਿੱਤੀ । ਇਸੇ ਤਰਾ ਜੇ ਗੱਲ ਕਰੀਏ ਕਪੂਰਥਲਾ ਹਲਕੇ ਵਿਚ ਸ਼ਹੀਦ ਭਗਤ ਸਿੰਘ ਚੌਕ ਵਿਚ ਭਗਤ ਸਿੰਘ ਜੀ ਦੇ ਬੁੱਤ ਕੋਲ ਸ਼ਰਾਬ ਦਾ ਠੇਕਾ ਖੋਲ ਰੱਖਿਆ ਹੈ ਜੇ ਇਕ ਪਾਸੇ ਉਨ੍ਹਾਂ ਦੀ ਕੁਰਬਾਨੀ ਇਨੀ ਵੱਡੀ ਹੈ, ਦੂੱਜੇ ਪਾਸੇ ਉਨ੍ਹਾਂ ਦੇ ਬੁੱਤ ਕੋਲ ਸ਼ਰਾਬ ਦਾ ਠੇਕਾ ਖੁੱਲ੍ਹਾ ਉਹਨਾਂ ਨੂੰ ਕੁੱਝ ਸ਼ਰਮ ਮਹਿਸੂਸ ਕਰਨੀ ਚਾਹੀਦੀ ਕਿ ਜੇ ਅਸੀਂ ਉਨ੍ਹਾਂ ਦੇ ਨਾਮ ਤੇ ਕਮੇਟੀਆਂ ਚਲਾ ਰਹੇ ਵਾਂ ਤੇ ਉਹਨਾਂ ਨੂੰ ਇੱਦਾ ਦੇ ਗਲਤ ਕੰਮਾਂ ਦੇ ਖਿਲਾਫ ਲੜਾਈ ਲੜ ਕੇ ਸੱਚੀ ਸ਼ਰਧਾਂਜਲੀ ਭਗਤ ਸਿੰਘ ਜੀ ਨੂੰ ਦੇਣ ਵਿਚ ਆਪਣੀ ਜਿੰਮੇਵਾਰੀ ਨਿਭਾਣੀ ਚਾਹੀਦੀ ਹੈ । ਇਸ ਮੌਕੇ – ਅਸ਼ੋਕ ਸ਼ਰਮਾ, ਮਨਜੀਤ ਸਿੰਘ ਕਾਲਾ, ਲਾਡੀ, ਲਵਲੀ, ਰਾਕੇਸ਼ ਕੁਮਾਰ, ਕੁਲਦੀਪਕ ਧੀਰ, ਅਮਿਤ ਅਰੋੜਾ, ਰਾਜਾ, ਬਲਰਾਜ, ਲਖਵੀਰ, ਨਵਤੇਜ ਸਿੰਘ, ਰੂਬਲ, ਅਰਜਨ ਹਾਜ਼ਿਰ ਸਨ।

LEAVE A REPLY

Please enter your comment!
Please enter your name here