ਮੱਤਦਾਨ ਜਾਗਰੂਕਤਾ ਦਾ ਸੁਨੇਹਾ ਦੇਣ ਲਈ ਜਾਗਰੂਕਤਾ ਵੈਨ ਰਵਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਸਿੰਘ ਨੇ ਅਗਾਮੀ ਵਿਧਾਨ ਸਭਾ ਚੋਣਾਂ ’ਚ ਨਿਰਪੱਖ ਅਤੇ ਸੁਤੰਤਰ ਮੱਤਦਾਨ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਐਲ ਈ ਡੀ ਅਧਾਰਿਤ ਜਾਗਰੂਕਤਾ ਵੈਨ ਰਵਾਨਾ ਕੀਤੀ। ਉਨ੍ਹਾਂ ਇਸ ਮੌਕੇ ਦੱਸਿਆ ਕਿ ਇਹ ਜਾਗਰੂਕਤਾ ਵੈਨ ਜ਼ਿਲ੍ਹੇ ’ਚ ਆਰੰਭ ਸਵੀਪ  ਗਤੀਵਿਧੀਆਂ ਦਾ ਹਿੱਸਾ ਹੈ ਜੋ ਕਿ ਹਰੇਕ ਵਿਧਾਨ ਸਭਾ ਹਲਕੇ ’ਚ 10 ਦਿਨ ਚੱਲੇਗੀ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਵੈਨ ਰਾਹੀਂ ਨੈਤਿਕ ਮਤਦਾਨ, ਸੀ ਵਿਜਿਲ ਐਪ, ਵੋਟਰ ਹੈਲਪ ਲਾਈਨ-1950 ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

Advertisements


ਸ੍ਰੀ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਜਾਗਰੂਕਤਾ ਵੈਨ ਦਾ ਉਦੇਸ਼ ਵੋਟਰਾਂ ਖਾਸ ਕਰ ਨੌਜੁਆਨ ਵਰਗ ਨੂੰ ਚੋਣ ਅਮਲ ਪ੍ਰਤੀ ਜਾਗਰੂਕ ਕਰਕੇ ਮਤਦਾਨ ਪ੍ਰਤੀਸ਼ਤਤਾ ਨੂੰ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਪੰਜਾਬ ਦੀ ਔਸਤ ਮਤਦਾਨ ਪ੍ਰਤੀਸ਼ਤਤਾ 77 ਫ਼ੀਸਦੀ ਰਹੀ ਸੀ, ਜਿਸ ਨੂੰ ਇਸ ਵਾਰ ਮੁੱਖ ਚੋਣ ਅਧਿਕਾਰੀ ਦੇ ਆਦੇਸ਼ਾਂ ਮੁਤਾਬਕ ਵਧਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਉਨ੍ਹਾਂ ਕੁੱਝ ਚੋੋਣ ਬੂਥਾਂ ਜਿੱਥੇ ਪਿਛਲੀ ਵਾਰ ਮਤਦਾਨ ਪ੍ਰਤੀਸ਼ਤਤਾ ਰਾਜ ਦੀ ਔਸਤ ਨਾਲੋਂ ਘੱਟ ਰਹੀ ਸੀ, ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਤਹਿਸੀਲ (ਚੋਣਾਂ) ਸ੍ਰੀ ਹਰਮਿੰਦਰ ਸਿੰਘ, ਚੋਣ ਕਾਨੂੰਨਗੋ ਸ੍ਰੀ ਦੀਪਕ ਕੁਮਾਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here