ਬੇਰੋਜਗਾਰ ਨੋਜਵਾਨਾਂ ਲਈ ਜਿਲ੍ਹੇ ਅੰਦਰ ਪੈਦਾ ਕੀਤੇ ਜਾਣਗੇ ਰੋਜਗਾਰ ਦੇ ਮੋਕੇ: ਡਿਪਟੀ ਕਮਿਸਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਡਿਸਟਿ੍ਰਕ ਸਕਿੱਲ ਕਮੇਟੀ ਦੀ ਮੀਟਿੰਗ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਡਿਪਟੀ ਕਮਿਸਨਰ ਦਫਤਰ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸੁਭਾਸ ਚੰਦਰ ਵਧੀਕ ਡਿਪਟੀ ਕਮਿਸਨਰ (ਜ), ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਧਿਕਾਰੀ, ਕੁੰਵਰ ਡਾਵਰ ਸਹਾਇਕ ਲੇਬਰ ਕਮਿਸਨਰ, ਮਨਜਿੰਦਰ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ, ਪਲਵ ਜਿਲ੍ਹਾ ਭਲਾਈ ਅਫਸਰ, ਮਨੋਜ ਕੁਮਾਰ ਵਾਈਲਡ ਲਾਈਫ ਫੋਰੈਸਟ ਅਫਸਰ,  ਪ੍ਰੋਸਤਮ ਸਿੰਘ ਜਿਲ੍ਹਾ ਰੋਜਗਾਰ ਅਫਸਰ, ਪ੍ਰਦੀਪ ਬੈਂਸ ਜਿਲ੍ਹਾ ਮਿਸਨ ਮੈਨੇਜਰ, ਸਿਥਾਰਥ ਡਿਸਟਿ੍ਰਕ ਡਿਵੈਲਪਮੈਂਟ ਫੈਲੋਜ, ਕੁਨਾਲ ਖੰਨਾ ਮਹਾਤਮਾ ਗਾਂਧੀ ਨੇਸਨਲ ਫੈਲੋ, ਅਸਵਨੀ ਕੁਮਾਰ, ਵਿਜੈ ਕੁਮਾਰ ਮੈਨੇਜਰ ਮੋਬਲਾਈਜੇਸਨ, ਵਿਕਰਮਜੀਤ ਸਿੰਘ ਆਦਿ ਹਾਜਰ ਸਨ।    

Advertisements

ਮੀਟਿੰਗ ਨੂੰ ਸੰਬੋਧਤ ਕਰਦਿਆਂ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਮੀਟਿੰਗ ਦਾ ਉਦੇਸ ਜਿਲ੍ਹੇ ਅੰਦਰ ਬੇਰੋਜਗਾਰ ਨੋਜਵਾਨਾਂ ਨੂੰ ਟ੍ਰੇਨਿੰਗ ਦੇ ਕੇ ਰੋਜਗਾਰ ਕਰਕੇ ਅਜੀਵਿਕਾ ਕਮਾਉਂਣ ਦੇ ਕਾਬਲ ਬਣਾਉਂਣਾ ਹੈ। ਉਨ੍ਹਾਂ ਨੇ ਸਮੂਹ ਅਧਿਕਾਰੀਆ ਨੂੰ ਜਿਲ੍ਹਾ ਕਮੇਟੀ ਦੇ ਕੰਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਅੰਦਰ ਜਿਆਦਾ ਤੋਂ ਜਿਆਦਾ ਨੋਜਵਾਨਾਂ ਲਈ ਰੋਜਗਾਰ ਦੇ ਮੋਕੇ ਪੈਦਾ ਕਰਨ ਲਈ ਸਕਿੱਲ ਕਰੋਸਾਂ ਨੂੰ ਸੁਰੂ ਕਰਵਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਧਾਰ ਕਲ੍ਹਾ ਬਲਾਕ ਪੱਧਰ ਨੂੰ ਉੱਚਾ ਚੁੱਕਣ ਲਈ ਹੋਮ ਸਟੈ ਹੋਸਟਲ ਖੋਲਣ ਲਈ ਯੋਜਨਾ ਤਿਆਰ ਕਰਕੇ ਕਾਰਜ ਕਰਨ ਲਈ ਵੀ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਸਕਿੱਲ ਡਿਵੈਲਪਮੈਟ ਅਧੀਨ ਚਲ ਰਹੀ ਕੋਵਿਡ ਫਰੰਟ ਲਾਈਨ ਵਰਕਰਾਂ ਤੋਂ ਬਾਅਦ ਉਨ੍ਹਾ ਦੀਆਂ ਸੇਵਾਵਾਂ ਸਿਵਲ ਹਸਪਤਾਲ ਅੰਦਰ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੇਰਾ ਕਾਮ ਮੇਰਾ ਮਾਣ ਸਕੀਮ ਅਧੀਨ ਵੱਧ ਤੋਂ ਵੱਧ  ਬੱਚਿਆਂ ਦੀ ਰਜਿਸਟ੍ਰੇਸਨ ਕਰਨ ਲਈ ਪਹਿਲ ਕੀਤੀ ਜਾਵੇ। ਪੰਜਾਬ ਰਾਜ ਦੇਹਾਤੀ ਅਜੀਵਿਕਾ ਮਿਸਨ ਅਧੀਨ ਜਿਆਦਾ ਤੋਂ ਜਿਆਦਾ ਸੈਲਫ ਹੈਲਪ ਗਰੁਪ ਤਿਆਰ ਕਰਵਾਏ ਜਾਣ ਤਾਂ ਜੋ ਜਿਲ੍ਹੇ ਅੰਦਰ ਸੇਲਫ ਹੈਲਪ ਗਰੁਪ ਅਧੀਨ ਕੰਮ ਕਰ ਰਹੀਆਂ ਮਹਿਲਾਵਾਂ ਦਾ ਆਰਥਿਕ ਪੱਧਰ ਉੱਚਾ ਚੁੱਕਿਆ ਜਾਵੇ। 

LEAVE A REPLY

Please enter your comment!
Please enter your name here