Saturday, October 24, 2026
Home Punjab ਫਿਰੋਜ਼ਪੁਰ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਲਗਾਇਆ ਗਿਆ ਉਪਕਰਨ...

ਫਿਰੋਜ਼ਪੁਰ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਲਗਾਇਆ ਗਿਆ ਉਪਕਰਨ ਵੰਡ ਕੈਂਪ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੈਡ ਕਰਾਸ ਸ਼ਾਖਾ ਫਿਰੋਜ਼ਪੁਰ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਦਫਤਰ ਰੈੱਡ ਕਰਾਸ ਫਿਰੋਜ਼ਪੁਰ ਵਿਖੇ ਉਪਕਰਨ ਵੰਡ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕਰੀਬ 125 ਵਿਸ਼ੇਸ਼ ਲੌੜਾਂ ਵਾਲੇ ਵਿਅਕਤੀਆਂ ਨੂੰ ਮੋਟਰਾਈਜਡ ਟਰਾਈਸਾਈਕਲ, ਟਰਾਈਸਾਈਕਲ, ਵਹੀਲਚੇਅਰਾਂ, ਕੰਨਾਂ ਦੀਆਂ ਮਸ਼ੀਨਾਂ, ਸਮਾਰਟ ਕੇਨ ਦੀ ਵੰਡ  ਕੀਤੀ ਗਈ । ਇਸ ਕੈਂਪ ਵਿੱਚ ਵੰਡੇ ਗਏ ਉਪਕਰਨਾਂ ਦੀ ਕੀਮਤ 23,19,000/-ਰੁਪਏ ਹੈ।

Advertisements

ਇਨ੍ਹਾਂ ਲਾਭਪਾਤਰੀਆਂ ਦੀ ਸ਼ਨਾਖਤ ਮਿਤੀ 5 ਅਪ੍ਰੈਲ 2021 ਵਿੱਚ  ਲਗਏ ਗਏ ਸ਼ਨਾਖਤੀ ਕੈਂਪ ਵਿੱਚ ਸ਼ਨਾਖਤ ਕੀਤੀ ਗਈ ਸੀ। ਇਸ ਮੌਕੇ ਉਪ ਮੈਡਲ ਮੈਜਿਸਟਰੇਟ ਫਿਰੋਜ਼ਪੁਰ ਓਮ ਪ੍ਰਕਾਸ਼, ਪੀ.ਸੀ.ਐਸ, ਹਰਜਿੰਦਰ ਸਿੰਘ ਉਰਫ ਬਿੱਟੂ ਸੰਘਾ, ਜੋਗਿੰਦਰਪਾਲ ਸੁਪਰਡੰਟ ਗਰੇਡ-1, ਦਿਆਨੰਦ ਸਿਹਾਗ, ਪੀ.ਐਨ.ਡੋ ਅਲਿਮਕੋ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here