ਦਫਤਰੀ ਸਟਾਫ ਯੂਨੀਅਨ ਵੱਲੋਂ ਮੇਅਰ ਸੁਰਿੰਦਰ ਕੁਮਾਰ ਨੂੰ ਦਿੱਤਾ ਗਿਆ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦਫਤਰੀ ਸਟਾਫ ਯੂਨੀਅਨ ਵੱਲੋਂ ਸੁਰਿੰਦਰ ਕੁਮਾਰ ਮੇਅਰ, ਨਗਰ ਨਿਗਮ ਹੁਸ਼ਿਆਰਪੁਰ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਦਫਤਰੀ ਸਟਾਫ ਘੱਟ ਹੋਣ ਕਾਰਣ ਚਲ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਗਿਆ ਅਤੇ ਸਥਾਨਕ ਸਰਕਾਰ ਵਿਭਾਗ ਵੱਲੋਂ ਸਾਲ 2020 ਵਿੱਚ ਨਗਰ ਨਿਗਮ ਹੁਸ਼ਿਆਰਪੁਰ ਵਿੱਚ ਅਸਾਮੀਆਂ ਦੀ ਰਚਨਾ ਕੀਤੀ ਗਈ ਸੀ, ਜਿ੍ਹਨਾਂ ਵਿੱਚ ਕਲਰਕਾਂ ਦੀ ਪਹਿਲਾਂ ਪ੍ਰਵਾਨਤ ਅਸਾਮੀਆਂ 84 ਨਾਲੋਂ ਘਟਾ ਕੇ 20 ਕਰ ਦਿੱਤੀਆਂ ਗਈਆਂ ਹਨ ਅਤੇ ਸੇਵਾਦਾਰ, ਮਾਲੀ, ਮਾਲੀ ਕਮ ਚੌਕੀਦਾਰ, ਹੈਲਪਰਾਂ ਦੀਆਂ ਅਸਾਮੀਆਂ ਖਤਮ ਕਰ ਦਿਤੀਆਂ ਗਈਆਂ ਹਨ।

Advertisements

ਨਗਰ ਨਿਗਮ ਦੇ ਗੱਰੁਪ-ਸੀ ਅਤੇ ਡੀ ਦੇ ਦਫਤਰੀ/ਫੀਲਡ ਸਟਾਫ ਦੀਆਂ ਅਸਾਮੀਆਂ ਦੇ ਪਹਿਲਾਂ ਹੀ ਰੈਗੂਲਰ ਸਟਾਫ ਦੀ ਘਾਟ ਹੈ ਅਤੇ ਹੁਣ ਅਸਾਮੀਆਂ ਘਟਾਊਣ/ਖਤਮ ਕਰਨ ਕਾਰਨ ਮੌਜੂਦਾ ਰੈਗੂਲਰ ਸਟਾਫ ਦੇ ਵਾਧੂ ਕੰਮ ਦਾ ਬੋਝ ਵੱਧ ਰਿਹਾ ਹੈ ਅਤੇ ਗਰੁਪ-ਡੀ ਦੇ ਕਰਮਚਾਰੀ ਨੂੰ ਤਰਕੀ ਦਾ ਕੌਈ ਵੀ ਮੌਕਾ ਨਹੀ ਮਿਲ ਰਿਹਾ ਹੈ। ਇਸ ਤੇ ਮੇਅਰ ਸੁਰਿੰਦਰ ਕੁਮਾਰ, ਨਗਰ ਨਿਗਮ ਹੁਸ਼ਿਆਰਪੁਰ ਨੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੀ ਹਾਉਸ ਦੀ ਮੀਟਿੰਗ ਵਿੱਚ ਤੁਹਾਡੀਆਂ ਮੁਸ਼ਕਲਾਂ ਦਾ ਹਲ ਜਰੂਰ ਕੀਤਾ ਜਾਵੇਗਾ। ਇਸ ਮੌਕੇ ਤੇ ਸੋਨੂੰ ਕੌਡਲ ਪ੍ਰਧਾਨ, ਕੁਲਵਿੰਦਰ ਸਿੰਘ, ਦੀਪਕ ਕੁਮਾਰ ਸ਼ਰਮਾ, ਵਰਦਿਰ ਕੁਮਾਰ, ਨਿਤਿਨ, ਯਸ਼, ਸੰਦੀਪ ਕੁਮਾਰ, ਅਨਮੋਲ ਆਦਿ ਸ਼ਾਮਲ ਸਨ।

LEAVE A REPLY

Please enter your comment!
Please enter your name here