ਕੌਂਸਲ ਆਫ ਜੂਨੀਅਰ ਇੰਜੀਨੀਅਰਜ ਸਰਕਲ ਹੁਸ਼ਿਆਰਪੁਰ ਵਲੋਂ 15 ਦਿਸੰਬਰ ਤੱਕ ਲਈ ਮਾਸ ਕੈਜੂਅਲ ਲੀਵ ਤੇ ਜਾਣ ਦਾ ਐਲਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 10 ਦਿਸੰਬਰ ਨੂੰ ਕੌਂਸਲ ਆਫ ਜੂਨੀਅਰ ਇੰਜੀਨੀਅਰਜ ਸਰਕਲ ਹੁਸ਼ਿਆਰਪੁਰ ਵਲੋਂ ਸਟੇਟ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ 52 ਨੰਬਰ ਕੌਂਸਲ ਮੈਂਬਰਜ ਵੱਲੋਂ ਮਿਤੀ 10 ਦਿਸੰਬਰ ਤੋਂ 15 ਦਿਸੰਬਰ ਤੱਕ ਲਈ ਮਾਸ ਕੈਜੂਅਲ ਲੀਵ ਤੇ ਜਾਣ ਦਾ ਐਲਾਨ ਕੀਤਾ ਗਿਆ । ਇਸ ਸੰਬੰਧੀ ਸਰਕਲ ਕਮੇਟੀ ਦੇ ਪ੍ਰਧਾਨ ਇੰਜ. ਸ਼ਾਮ ਸੁੰਦਰ ਮਹੇਂਦਰੂ ਅਤੇ ਸਰਕਲ ਸਕੱਤਰ ਇੰਜ. ਰਾਜੇਸ਼ ਆਨੰਦ ਨੇ ਇੱਕ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਬੋਰਡ ਮੈਨੇਜਮੈਂਟ ਵੱਲੋਂ ਜੇਈਜ਼ ਦੀ ਸ਼ੁਰੂਆਤੀ ਤਨਖਾਹ 19770/- ਰੁਪਏ ਦੀ ਤਨਖਾਹ ਦੀ ਮੰਗ ਮੰਨਣ ਦੇ ਬਾਵਜੂਦ ਵੀ ਜੇਈਜ਼ ਸੰਘਰਸ਼ ਦੇ ਰਾਹ ਤੇ ਹਨ।

Advertisements

ਕੌਂਸਲ ਵੱਲੋਂ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਨੂੰ ਚੇਤਾਵਨੀ ਦਿਤੀ ਗਈ ਕਿ ਤੁਰੰਤ ਜੇਕਰ ਮੁਢਲੀ ਤਨਖਾਹ ਦੀ ਮੰਗ ਸੰਬੰਧੀ ਨੋਟੀਫਿਕੇਸ਼ਨ ਨਾ ਕੀਤਾ ਗਿਆ ਤਾਂ ਇਹ ਮਾਸ ਕੈਜੂਅਲ ਲੀਵ ਅਗੇ ਵੀ ਵਧਾਉਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ ਅਤੇ ਸਮੂਹ ਜੇਈਜ਼ ਵੱਲੋਂ ਪ੍ਰਣ ਕੀਤਾ ਗਿਆ ਕਿ ਸਟੇਟ ਕਮੇਟੀ ਅੱਗੇ ਜੋ ਵੀ ਸੰਘਰਸ਼ ਦਕਾ ਪ੍ਰੋਗਰਾਮ ਦੇਵੇਗੀ ਉਸਦੀ ਇਨ ਬਿਨ ਪਾਲਣਾ ਕੀਤੀ ਜਾਵੇਗੀ। ਸਰਕਲ ਕਮੇਟੀ ਅਤੇ ਸਾਰੇ ਕੌਂਸਲ ਮੈਂਬਰਜ ਵੱਲੋਂ ਸਰਕਲ ਦਫਤਰ ਦੇ ਅੱਗੇ ਰੋਸ਼ ਜਤਾਉੰਦੇ ਆਪਣੀਆਂ ਜਾਇਜ਼ ਮੰਗਾਂ ਲਈ ਨਾਅਰੇਬਾਜੀ ਅਤੇ ਇੱਕਠ ਕੀਤਾ ਗਿਆ। ਇਸ ਮੌਕੇ ਤੇ ਇੰਜੀ. ਓਮੀਨੀਂਦਰ ਸਿੰਘ, ਇੰਜੀ. ਸੁਖਦੇਵ ਸਿੰਘ, ਇੰਜੀ. ਅਜੈ ਕੁਮਾਰ ਸ਼ਰਮਾ, ਇੰਜੀ.ਦਿਨੇਸ਼ ਕੁਮਾਰ, ਇੰਜੀ.ਦਲਜੀਤ ਸਿੰਘ, ਇੰਜੀ.ਮਨਜਿੰਦਰ ਸਿੰਘ, ਇੰਜੀ.ਬਲਰਾਜ ਧਾਲੀਵਾਲ, ਇੰਜੀ. ਪਰਮਿੰਦਰ ਸਿੰਘ, ਇੰਜੀ. ਸੁਖਵਿੰਦਰ ਕੁਮਾਰ, ਇੰਜੀ. ਗੁਰਜੀਤ ਸਿੰਘ, ਇੰਜੀ.ਜਗਦੀਪ ਸਿੰਘ ਅਤੇ ਇੰਜੀ.ਵਿਪਿਨ ਕੁਮਾਰ ਵੱਲੋਂ ਸੰਬੋਧਨ ਕੀਤਾ ਗਿਆ।

LEAVE A REPLY

Please enter your comment!
Please enter your name here