ਜਲੰਧਰ ਤੋਂ ਬੰਦ ਰੂਟਾਂ ‘ਤੇ ਮੁੜ ਬੱਸ ਸੇਵਾ ਬਹਾਲ ਹੋਣ ਦੀ ਸੰਭਾਵਨਾ

ਜਲੰਧਰ (ਦ ਸਟੈਲਰ ਨਿਊਜ਼)। ਰਿਪੋਰਟ: ਅਭਿਸ਼ੇਕ ਕੁਮਾਰ। ਲੰਬੇ ਸਮੇਂ ਬਾਅਦ ਜਲੰਧਰ ਤੋਂ ਉਨ੍ਹਾਂ ਰੂਟਾਂ ‘ਤੇ ਬੱਸ ਸੇਵਾ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ‘ਤੇ ਸਵਾਰੀਆਂ ਦੀ ਭੀੜ ਹੋਣ ਦੇ ਬਾਵਜੂਦ ਸਰਕਾਰੀ ਬੱਸਾਂ ਨਹੀਂ ਚੱਲ ਰਹੀਆਂ। ਪੰਜਾਬ ਰੋਡਵੇਜ਼ ਜਲਦ ਹੀ ਜਲੰਧਰ ਤੋਂ ਰਾਜਸਥਾਨ ਦੇ ਇਤਿਹਾਸਕ ਸ਼ਹਿਰ ਬੀਕਾਨੇਰ ਲਈ ਬੱਸ ਸੇਵਾ ਸ਼ੁਰੂ ਕਰ ਸਕਦੀ ਹੈ। ਹਾਲ ਹੀ ਵਿੱਚ ਜਲੰਧਰ-ਬੀਕਾਨੇਰ ਰੂਟ ਲਈ ਪਰਮਿਟ ਲੈਣ ਲਈ ਅਰਜੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਰਿਆਣਾ ਵਿੱਚ ਜਲੰਧਰ-ਸ਼ਿਮਲਾ, ਜਲੰਧਰ-ਹਮੀਰਪੁਰ ਅਤੇ ਪੰਚਕੂਲਾ ਤੱਕ ਬੱਸ ਸੇਵਾ ਸੁਰੂ ਕਰਨ ਲਈ ਪਰਮਿਟ ਹਾਸਲ ਕਰਨ ਲਈ ਵੀ ਅਰਜੀਆਂ ਦਿੱਤੀਆਂ ਗਈਆਂ ਹਨ। ਪੰਜਾਬ ਰੋਡਵੇਜ ਜਲੰਧਰ ਦੇ ਜਨਰਲ ਮੈਨੇਜਰ ਰਿਸ਼ੀ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ।

Advertisements

ਪੰਜਾਬ ਰੋਡਵੇਜ ਜਲੰਧਰ-2 ਡਿਪੂ ਨੂੰ ਕਰੀਬ 20 ਨਵੀਆਂ ਬੱਸਾਂ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ ਸਥਾਨਕ ਪੱਧਰ ‘ਤੇ ਪੰਜਾਬ ਰੋਡਵੇਜ ਹੈੱਡਕੁਆਰਟਰ ਤੋਂ 20 ਤੋਂ ਵੱਧ ਨਵੀਆਂ ਬੱਸਾਂ ਅਲਾਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਵੀਆਂ ਬੱਸਾਂ ਦੀ ਉਪਲਬਧਤਾ ਤੋਂ ਬਾਅਦ ਡਿਪੂ ਤੋਂ ਮੁਨਾਫੇ ਵਾਲੇ ਰੂਟਾਂ ‘ਤੇ ਬੱਸ ਸੇਵਾ ਸੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ। ਜਨਰਲ ਮੈਨੇਜਰ ਰਿਸ਼ੀ ਸ਼ਰਮਾ ਨੇ ਦੱਸਿਆ ਕਿ ਬੱਸਾਂ ਦੀ ਉਪਲਬਧਤਾ ਦੇ ਮੱਦੇਨਜਰ ਨਵੇਂ ਰੂਟਾਂ ’ਤੇ ਪਰਮਿਟ ਲੈਣ ਲਈ ਅਰਜੀਆਂ ਦਿੱਤੀਆਂ ਗਈਆਂ ਹਨ।  ਕੁਝ ਅਜਿਹੇ ਪਰਮਿਟ ਹਾਸਲ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ ਜੋ ਕਿ ਪੰਜਾਬ ਰੋਡਵੇਜ ਵੱਲੋਂ ਪਿਛਲੇ ਸਮੇਂ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਸਰੰਡਰ ਕੀਤੇ ਜਾ ਚੁੱਕੇ ਹਨ। ਹਾਲਾਂਕਿ, ਸਿਰਫ ਉਹੀ ਪਰਮਿਟ ਵਾਪਸ ਲਏ ਜਾਣਗੇ, ਜੋ ਸਰੰਡਰ ਕੀਤੇ ਗਏ ਹਨ, ਜਿਨ੍ਹਾਂ ‘ਤੇ ਬੱਸ ਸੇਵਾ ਸੁਰੂ ਕਰਨ ਤੋਂ ਲਾਭ ਹੋਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਰੋਡਵੇਜ ਜਲੰਧਰ-2 ਡਿਪੂਆਂ ਨੇ ਵੀ ਬੰਦ ਪਏ ਜਲੰਧਰ-ਗੰਗਾਨਗਰ ਅਤੇ ਜਲੰਧਰ-ਪਦਮਪੁਰ ਰੂਟਾਂ ਨੂੰ ਮੁੜ ਚਾਲੂ ਕਰ ਦਿੱਤਾ ਹੈ।

LEAVE A REPLY

Please enter your comment!
Please enter your name here