ਕਿਸਾਨ ਅੰਦੋਲਨ ਅਤੇ ਧਰਨਿਆਂ ਦੇ ਬਾਵਜੂਦ ਵੀ ਸਰਕਾਰ ਨੇ ਨਹੀਂ ਕੀਤੇ ਵਾਅਦੇ ਪੂਰੇ: ਹਰਬੰਸ ਸੰਘਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਜ਼ਾਦ ਕਿਸਾਨ ਕਮੇਟੀ ਦੋਆਬਾ  ਪੰਜਾਬ  ਹੁਸ਼ਿਆਰਪੁਰ  ਦੇ  ਪੰਜਾਬ  ਪ੍ਰਧਾਨ ਹਰਪਾਲ ਸਿੰਘ ਸੰਘਾ ਅਤੇ  ਜ਼ਿਲਾ ਪ੍ਰਧਾਨ ਹਰਬੰਸ ਸਿੰਘ ਸੰਘਾ ਨੇ ਇਕ ਸਾਂਝੇ ਬਿਆਨ ਵਿਚ ਜ਼ਿਲਾ ਹੁਸ਼ਿਆਰਪੁਰ ਦੇ ਸਮੂਹ ਕਿਸਾਨ ਜਥੇਬੰਦੀਆਂ ਅਤੇ ਹੋਰ ਕਿਸਾਨ  ਹਿਤੈਸ਼ੀ ਜਥੇਬੰਦੀਆਂ ਨੂੰ  ਅਪੀਲ ਕੀਤੀ ਕਿ  ਮਿਤੀ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਫਿਰੋਜ਼ਪੁਰ ਵਿਖੇ ਰੈਲੀ ਕੀਤੀ ਜਾ ਰਹੀ ਹੈ  ਦੇ ਵਿਰੋਧ ਵਿੱਚ ਸਾਰੇ  ਪੰਜਾਬ ਵਿੱਚ ਜ਼ਿਲਾ, ਤਹਿਸੀਲ ਅਤੇ  ਬਲਾਕ  ਪੱਧਰ ਤੇ ਰੋਸ ਰੈਲੀਆਂ ਕੀਤੀਆਂ ਜਾਣ । ਇਸੀ ਸਦੰਰਭ ਵਿੱਚ  5 ਜਨਵਰੀ 2022 ਦਿਨ ਬੁੱਧਵਾਰ  ਦੁਪਹਿਰ  11-00 ਵਜ਼ੇ  ਮਿੰਨੀ ਸਕੱਤਰੇਤ  ਹੁਸ਼ਿਆਰਪੁਰ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਜਾਵੇਗਾ ਉਸ ਤੋਂ ਬਾਅਦ  ਜ਼ਿਲਾ  ਕਚਹਿਰੀ ਤੱਕ ਰੋਸ ਰੈਲੀ ਕੀਤੀ ਜਾਵੇਗੀ।  

Advertisements

ਪ੍ਰਧਾਨ ਹਰਬੰਸ ਸਿੰਘ ਸੰਘਾ ਨੇ ਕਿਹਾ ਕਿ 13 ਮਹੀਨੇ  ਦਿੱਲੀ ਦੇ ਬਾਡਰਾਂ ਤੇ ਬੈਠ, 2 ਮਹੀਨੇ ਪੰਜਾਬ ਵਿੱਚ ਧਰਨਿਆਂ ਦੇ ਬਾਵਯੂਦ ਪੂਰੇ  ਵਾਅਦੇ ਨਹੀਂ  ਕੀਤੇ  ਜਾ ਰਹੇ  700 ਤੋਂ ਵੱਧ ਕਿਸਾਨ  ਸ਼ਹੀਦ ਹੋਏ, ਉਹਨਾਂ ਦੇ ਮੁਆਵਜ਼ੇ ਅਤੇ  ਕਿਸੇ ਪਰਿਵਾਰ ਨੂੰ ਸਰਕਾਰੀ  ਨੌਕਰੀ   ਨਹੀਂ ਦਿੱਤੀ। ਜਿੰਨੀ ਦੇਰ ਤੱਕ  ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸ਼ਹਿ ਦੇਣ ਵਾਲੇ ਮੰਤਰੀ ਨੂੰ  ਸਜਾ  ਨਹੀਂ  ਦਿਤੀ ਜਾਂਦੀ। ਇਸ ਤੋਂ  ਇਲਾਵਾ  ਐਮ ਐਸ ਪੀ ਦੀ ਮੰਗ ਨੂੰ  ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਰੋਸ ਮੁਜਾਹਰੇ ਕੀਤੇ ਜਾਣਗੇ । 

LEAVE A REPLY

Please enter your comment!
Please enter your name here