‘ਹਰ ਵੀਰਵਾਰ ਦਿਵਿਆਂਗਾਂ ਦਾ ਸਤਿਕਾਰ’ ਮੁਹਿੰਮ ਤਹਿਤ ਮੁਕੇਰੀਆਂ ਵਿਖੇ ਲਗਾਇਆ ਕੈਂਪ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੀ ਅਗਵਾਈ ਵਿੱਚ ਜ਼ਿਲਾ ਪ੍ਰਸ਼ਾਸ਼ਨ ਵਲੋਂ ਐਨ.ਜੀ.ਓਜ਼ ਦੇ ਸਹਿਯੋਗ ਨਾਲ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜੋ ‘ਹਰ ਵੀਰਵਾਰ ਦਿਵਿਆਂਗਾਂ ਦਾ ਸਤਿਕਾਰ’ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਅਧੀਨ ਸਿਵਲ ਹਸਪਤਾਲ ਮੁਕੇਰੀਆਂ ਵਿਖੇ 19 ਜੁਲਾਈ ਨੂੰ ਵਿਸ਼ੇਸ਼ ਕੈਂਪ ਲਗਾਇਆ ਗਿਆ।

Advertisements

ਇਸ ਤੋਂ ਪਹਿਲਾਂ ਵੀ ਜ਼ਿਲੇ ਦੇ ਅਲੱਗ-ਅਲੱਗ ਸਥਾਨਾਂ ‘ਤੇ ਕੈਂਪ ਲਗਾਏ ਜਾ ਚੁੱਕੇ ਹਨ। ਇਸ ਮੁਹਿੰਮ ਤਹਿਤ ਮਹੀਨੇ ਦਾ ਹਰ ਵੀਰਵਾਰ ਦਿਵਿਆਂਗ ਵਿਅਕਤੀਆਂ ਨੂੰ ਸਮਰਪਿਤ ਹੋਵੇਗਾ। ਇਸੇ ਲੜੀ ਤਹਿਤ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਐਸ.ਡੀ.ਐਮ. ਅਦਿੱਤਿਆ ਉਪਲ ਆਈ.ਏ.ਐਸ. ਦੀ ਅਗਵਾਈ ਵਿੱਚ ਕੈਂਪ ਲਗਾਇਆ ਗਿਆ।

– ਕੈਂਪ ਵਿੱਚ 135 ਦਿਵਿਆਂਗਾਂ ਦੀ ਹੋਈ ਰਜਿਸਟਰੇਸ਼ਨ, 76  ਦਿਵਿਆਂਗਾਂ ਨੂੰ ਮੈਡੀਕਲ ਸਰਟੀਫਿਕੇਟ ਅਤੇ 87 ਦਿਵਿਆਂਗਾਂ ਨੂੰ ਵੰਡੇ ਸ਼ਨਾਖਤੀ ਕਾਰਡ 

ਕੈਂਪ ਵਿੱਚ 135 ਦਿਵਿਆਂਗਾਂ ਦੀ ਰਜਿਸਟਰੇਸ਼ਨ ਹੋਈ। ਇਸ ਦੌਰਾਨ ਐਸ.ਡੀ.ਐਮ. ਅਦਿੱਤਿਆ ਉਪਲ ਨੇ 76  ਦਿਵਿਆਂਗਾਂ ਨੂੰ ਮੈਡੀਕਲ ਸਰਟੀਫਿਕੇਟ ਅਤੇ 87 ਦਿਵਿਆਂਗਾਂ ਨੂੰ ਸ਼ਨਾਖਤੀ ਕਾਰਡ ਵੀ ਵੰਡੇ । ਇਸ ਤੋਂ ਇਲਾਵਾ ਵਿਭਾਗ ਵਲੋਂ 62 ਪੈਨਸ਼ਨ ਲਈ ਬਿਨੈਪੱਤਰ ਵੀ ਪ੍ਰਾਪਤ ਕੀਤੇ ਗਏ। ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੀ ਅਗਵਾਈ ਵਿੱਚ ਜ਼ਿਲੇ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਹਨਾਂ ਦੱਸਿਆ ਕਿ ਦਿਵਿਆਂਗ ਵਿਅਕਤੀ ਸਹੂਲਤਾਂ ਪ੍ਰਾਪਤ ਕਰਨ ਲਈ ਇਹਨਾਂ ਕੈਂਪਾਂ ਵਿੱਚ ਆ ਸਕਦੇ ਹਨ।

ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਸਬੰਧੀ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਅਤੇ ਦਿਵਿਆਂਗ ਵਿਅਕਤੀ ਹੈਲਪ ਲਾਈਨ ਨੰਬਰ 97799-20181 ‘ਤੇ ਵੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਦੌਰਾਨ ਐਸ.ਐਮ.ਓ. ਡਾ. ਸ਼ਵਿੰਦਰ ਸਿੰਘ ਅਤੇ ਹਸਪਤਾਲ ਦੇ ਸਟਾਫ਼ ਦਾ ਖਾਸ ਯੋਗਦਾਨ ਰਿਹਾ। ਇਸ ਮੌਕੇ ‘ਤੇ ਰਿਸ਼ੀ ਫਾਊਂਡੇਸ਼ਨ, ਕਰਵਟ ਏਕ ਬਦਲਾਵ ਵੈਲਫੇਅਰ ਸੋਸਾਇਟੀ, ਨਵਚੇਤਨਾ ਸੋਸਾਇਟੀ, ਐਬਿਲਟੀ ਜੁਆਂਇਟ ਲਾਈਬਿਲਟੀ ਗਰੁੱਪ, ਸਮਰਪਣ ਸੋਸਾਇਟੀ, ਕੇਅਰਨੈਸ ਐਨ ਅਵੇਅਰਨੈਸ ਸੋਸਾਇਟੀ ਦੇ ਨੁਮਾਇੰਦਿਆਂ ਤੋਂ ਇਲਾਵਾ ਮੈਡਮ ਰੇਨੂ ਸ਼ਰਮਾ ਅਤੇ ਸਿਹਤ ਵਿਭਾਗ ਵਲੋਂ ਸੰਦੀਪ ਸ਼ਰਮਾ ਵੀ ਮੌਜੂਦ ਸਨ।

LEAVE A REPLY

Please enter your comment!
Please enter your name here