ਗੱਡੀ ਲੁੱਟਣ ਦਾ ਮਾਮਲਾ: ਸੀਸੀਟੀਵੀ ਜਾਂਚ ਤੋ ਬਾਅਦ ਵੀ ਪੁਲਿਸ ਦੇ ਹੱਥ ਖਾਲੀ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਜਲੰਧਰ ‘ਚ ਦੋ ਹਫਤੇ ਪਹਿਲਾਂ ਸ਼ਨੀਵਾਰ ਰਾਤ ਮਸੰਦ ਚੌਕ ਨੇੜੇ ਇਕ ਰੈਸਟੋਰੈਂਟ ‘ਚ ਜਨਮਦਿਨ ਦੀ ਪਾਰਟੀ ‘ਚ ਸ਼ਾਮਿਲ ਹੋਣ ਆਏ ਇਲੈਕਟ੍ਰਾਨਿਕ ਸ਼ੋਰੂਮ ਦੇ ਮਾਲਕ ਪਿੰਕੂ ਤੋਂ ਇਨੋਵਾ ਗੱਡੀ ਲੁੱਟਣ ਦੇ ਮਾਮਲੇ ‘ਚ ਪੁਲਿਸ ਅਜੇ ਤੱਕ ਖਾਲੀ ਹੱਥ ਹੈ। ਦੋ ਹਫਤਿਆਂ ਵਿੱਚ ਪੁਲਿਸ ਨੇ 50 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਹੈ। ਮੁਲਜਮ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਵੀ ਨਜਰ ਆ ਰਿਹਾ ਸੀ ਅਤੇ ਨਕੋਦਰ ਰੋਡ ਵੱਲ ਭੱਜ ਗਿਆ ਸੀ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਵੀ ਪੁਲਿਸ ਉਸ ਬਾਰੇ ਕੋਈ ਸੁਰਾਗ ਨਹੀਂ ਲਗਾ ਸਕੀ ਹੈ।

Advertisements

ਇਸ ਦੇ ਨਾਲ ਹੀ ਪੁਲਿਸ ਨੇ ਸਨੈਚਿੰਗ ਦੇ ਪੁਰਾਣੇ ਮਾਮਲਿਆਂ ਵਿੱਚ ਨਾਮਜਦ ਮੁਲਜਮਾਂ ਅਤੇ ਸ਼ੱਕੀ ਵਿਅਕਤੀਆਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ, ਪਰ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ। ਇਸ ਤੋਂ ਪਹਿਲਾਂ ਸੀਸੀਟੀਵੀ ਫੁਟੇਜ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਲੁੱਟ ਦੀ ਵਾਰਦਾਤ ਵਿੱਚ ਇੱਕ ਨਹੀਂ ਸਗੋਂ ਤਿੰਨ ਵਿਅਕਤੀ ਸ਼ਾਮਿਲ ਸਨ। ਤਿੰਨੋਂ ਬਾਈਕ ‘ਤੇ ਸਵਾਰ ਹੋ ਕੇ ਆਏ ਸਨ ਪਰ ਲੁਟੇਰਿਆਂ ‘ਚੋਂ ਇਕ ਇਨੋਵਾ ਗੱਡੀ ਲੁੱਟ ਕੇ ਬੱਸ ਸਟੈਂਡ ਵੱਲ ਭੱਜ ਗਿਆ, ਜਦਕਿ ਬਾਕੀ ਦੇ ਦੋ ਸਾਥੀ ਬਾਈਕ ‘ਤੇ ਸਵਾਰ ਹੋ ਕੇ ਫਰਾਰ ਹੋ ਗਏ। ਤਿੰਨੋਂ ਮੁਲਜਮ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਏ ਹਨ ਪਰ ਇੱਕ ਦੀ ਵੀ ਪਛਾਣ ਨਹੀਂ ਹੋ ਸਕੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਜਲੰਧਰ ਦੇ ਵਸਨੀਕ ਨਹੀਂ ਸਨ ਸਗੋਂ ਬਾਹਰੋਂ ਆਏ ਸਨ ਅਤੇ ਉਨ੍ਹਾਂ ਨੂੰ ਲੁੱਟ ਕੇ ਫਰਾਰ ਹੋ ਗਏ ਸਨ। ਮਾਮਲੇ ਸਬੰਧੀ ਐਸਐਚਓ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਲੁਟੇਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਜਲਦੀ ਹੀ ਇਸ ਮਾਮਲੇ ਵਿੱਚ ਸ਼ਾਮਿਲ ਨੌਜਵਾਨਾਂ ਦੀ ਪਛਾਣ ਕਰਕੇ ਗਿ੍ਰਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here