ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਕਹਿਣਾ, ਮੈਂ ਬਠਿੰਡਾ ਅੱਡੇ ਤੱਕ ਜ਼ਿੰਦਾ ਪਹੁੰਚ ਸਕਿਆ: ਪ੍ਰਧਾਨ ਮੰਤਰੀ ਨੇ ਜਾਂਦੇ ਹੋਏ ਕਿਹਾ

ਚੰਡੀਗੜ੍ਹ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰੋਜ਼ਪੁਰ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਹੈ, ਜਿੱਥੇ ਉਹ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਵਾਲੇ ਸਨ। ਇਸ ਦੋਰਾਨ ਪ੍ਰਧਾਨ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਨਾ ਸੀ। ਦੌਰਾ ਰੱਦ ਕਰਨ ਦਾ ਕਾਰਨ ਭਾਵੇਂ ਮੌਸਮ ਦੀ ਖਰਾਬੀ ਦੱਸਿਆ ਜਾ ਰਿਹਾ ਹੈ ਪਰ ਕਿਸਾਨਾਂ ਵੱਲੋਂ ਸੜਕ ਜਾਮ ਕੀਤੇ ਜਾਣ ਕਾਰਨ ਉਨ੍ਹਾਂ ਵੱਲੋਂ ਦੌਰਾ ਰੱਦ ਕਰ ਦਿੱਤਾ ਗਿਆ। ਕਿਸਾਨ ਇਸ ਦੌਰੇ ਦਾ ਵਿਰੋਧ ਕਰ ਰਹੇ ਹਨ।

Advertisements

ਬਠਿੰਡਾ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਏਐਨਆਈ ਨੂੰ ਦੱਸਿਆ ਕਿ ਬਠਿੰਡਾ ਅੱਡੇ ‘ਤੇ ਵਾਪਸੀ ‘ਤੇ ਪੀਐਮ ਮੋਦੀ ਨੇ ਉਥੇ ਅਧਿਕਾਰੀਆਂ ਨੂੰ ਕਿਹਾ ਕਿ “ਆਪਨੇ ਸੀਐਮ ਕੋ ਥੈਂਕਸ ਕਹਿਣਾ, ਕੀ ਮੈਂ ਬਠਿੰਡਾ ਏਅਰਪੋਰਟ ਤੱਕ ਜ਼ਿੰਦਾ ਲੌਟ ਪਾਇਆ।” ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਵਿਚ ਕੁਤਾਹੀ ਕਾਰਨ ਮੋਦੀ ਦਾ ਦੌਰਾ ਰੱਦ ਕਰਨਾ ਪਿਆ ਹੈ। ਕਿਸਾਨਾਂ ਨੇ ਥਾਂ-ਥਾਂ ਸੜਕਾਂ ਘੇਰੀਆਂ ਹੋਈਆਂ ਸਨ, ਜਿਸ ਕਾਰਨ ਪੀਐਮ ਨੂੰ ਆਪਣਾ ਕਾਫਲਾ ਵਾਪਸ ਮੋੜਨਾ ਪਿਆ।

LEAVE A REPLY

Please enter your comment!
Please enter your name here