ਸਿਗਰਟ ਵਪਾਰੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਕੇ ਲੁੱਟਣ ਵਾਲੇ ਅਣਪਛਾਤੇ ਦੋਸ਼ੀਆਂ ਦਾ ਦੋ ਹਫਤੇ ਬੀਤ ਜਾਣ ‘ਤੇ ਵੀ ਕੋਈ ਸੁਰਾਗ ਨਹੀਂ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਜਲੰਧਰ ‘ਚ ਦਸੰਬਰ ਮਹੀਨੇ ‘ਚ ਸ਼ਨੀਵਾਰ ਰਾਤ ਚਰਨਜੀਤ ਪੁਰਾ ‘ਚ ਇਕ ਸਿਗਰਟ ਵਪਾਰੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਕੇ ਲੁੱਟਣ ਵਾਲੇ ਅਣਪਛਾਤੇ ਦੋਸ਼ੀਆਂ ਦਾ ਦੋ ਹਫਤੇ ਬੀਤ ਜਾਣ ‘ਤੇ ਵੀ ਪੁਲਸ ਨੂੰ ਕੋਈ ਸੁਰਾਗ ਨਹੀਂ ਲੱਗਾ ਹੈ।  ਮੁਲਜ਼ਮ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ। ਮਾਮਲਾ ਦਰਜ ਕਰਨ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਸਾਰੇ ਦੋਸ਼ੀਆਂ ਦੀ ਸੀ.ਸੀ.ਟੀ.ਵੀ. ਫੁਟੇਜ ਸ਼ਹਿਰ ਅਤੇ ਦੇਸ਼ ਦੇ ਸਾਰੇ ਥਾਣਿਆਂ ਨੂੰ ਭੇਜ ਦਿੱਤੀ ਸੀ ਪਰ ਉਥੋਂ ਵੀ ਪੁਲਿਸ ਨੂੰ ਦੋਸ਼ੀਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ।

Advertisements

ਦੋਸ਼ੀ ਦੀ ਪਛਾਣ ‘ਚ ਸ਼ਾਮਲ ਪੁਲਸ ਨੇ ਪੁਲਸ ਦੇ ਵਟਸਐਪ ਗਰੁੱਪ ‘ਚ ਫੋਟੋ ਵੀ ਸ਼ੇਅਰ ਕੀਤੀ ਸੀ ਤੇ ਉਥੇ ਵੀ ਕਿਸੇ ਨੇ ਦੋਸ਼ੀ ਨੂੰ ਨਹੀਂ ਪਛਾਣਿਆ।  ਪੁਲਸ ਦੀ ਜਾਂਚ ‘ਚ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਰੇਕੀ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ ‘ਚ ਹੁਣ ਤੱਕ ਇਕ ਦਰਜਨ ਸ਼ੱਕੀਆਂ ਨੂੰ ਘੇਰ ਕੇ ਪੁੱਛਗਿੱਛ ਕੀਤੀ ਹੈ।  ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਲਗਭਗ ਸ਼ਨਾਖਤ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।

LEAVE A REPLY

Please enter your comment!
Please enter your name here